ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਇਤਿਹਾਸ ਰਚਣ ਦੇ ਨੇੜੇ
200 ਸੀਟਾਂ ਤੇ ਰੁਝਾਨਾਂ ਵਿੱਚ ਚੱਲ ਰਹੀ ਹੈ ਅੱਗੇ
ਚੰਡੀਗੜ੍ਹ, 2ਮਈ (ਵਿਸ਼ਵ ਵਾਰਤਾ)- ਪੱਛਮੀ ਬੰਗਾਲ ਸਮੇਤ 5 ਰਾਜਾਂ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ ।ਜਿਸ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਬੰਗਾਲ ਵਿੱਚ ਸਵੇਰ ਤੋਂ ਹੀ ਮਮਤੀ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਰਝਾਨਾਂ ਵਿੱਚ ਅੱਗੇ ਚੱਲ ਰਹੀ ਹੈ। ਰੁਝਾਨਾਂ ਤੋਂ ਇਹ ਸਾਫ ਹੋ ਗਿਆ ਹੈ ਕਿ ਮਮਤਾ ਬੈਨਰਜੀ 200 ਜਾਂ ਉਸਤੋਂ ਵੀ ਵੱਧ ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਕਰ ਸਕਦੀ ਹੈ। ਉਥੇ ਹੀ ਦੂਜੇ ਨੰਬਰ ਤੇ ਚੱਲ ਰਹੀ ਬੀਜੇਪੀ ਨੂੰ 95 ਤੋਂ 105 ਸੀਟਾਂ ਮਿਲਣ ਦੀ ਸੰਭਾਵਨਾ।