ਪੰਨੂ ਕਤਲ ਦੇ ਕਥਿਤ ਸਾਜ਼ਿਸਘਾੜੇ ਨਿਖਿਲ ਗੁਪਤਾ ਨੇ ਕਿਹਾ ਮੈਂ ਹਾਂ ਬੇਕਸੂਰ
ਨਵੀਂ ਦਿੱਲੀ 18 ਜੂਨ (ਵਿਸ਼ਵ ਵਾਰਤਾ) ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਘੜਨ ਵਾਲੇ ਨਿਖਿਲ ਗੁਪਤਾ ਨੂੰ ਨਿਊਯਾਰਕ ਦੇ ਫੈਡਰਲ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸਨੇ ਬਿਆਨ ਦਿੱਤੇ ਹਨ ਕਿ ਉਹ ਬੇਕਸੂਰ ਹੈ। ਗੁਪਤਾ ਨੂੰ ਨਿਊਯਾਰਕ ਵਿਖੇ ਮੈਨਹੇਟਨ ਕੋਰਟ ‘ਚ ਪੇਸ਼ ਕੀਤਾ ਗਿਆ ਜਿਥੇ ਉਸਨੇ ਬੇਕਸੂਰ ਹੋਣ ਦੇ ਬਿਆਨ ਦਿੱਤੇ ਹਨ। ਜ਼ਿਕਰਯੋਗ ਹੈ ਕਿ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ, ਅਤੇ ਉਸਤੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਹਨ। ਗੁਪਤਾ ਨੂੰ ਚੈਕ ਗਣਰਾਜ ‘ਚੋ ਅਮਰੀਕੀ ਏਜੇਂਸੀਆਂ ਦੀ ਇਨਪੁੱਟ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਸਤੋਂ ਬਾਅਦ ਉਸਦੀ ਅਮਰੀਕਾ ਨੂੰ ਹਵਾਲਗੀ ਕੀਤੀ ਗਈ ਹੈ। ਉਸਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਹੁਣ ਅਮਰੀਕੀ ਪੁਲਿਸ ਇਸ ਮਾਮਲੇ ‘ਚ ਅੱਗੇ ਦੀ ਪੜਤਾਲ ਕਰੇਗੀ।