ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ਠੱਪ
ਕਰਨਾਲ,7 ਸਤੰਬਰ(ਵਿਸ਼ਵ ਵਾਰਤਾ) ਹਰਿਆਣਾ ਸਰਕਾਰ ਨੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਨੂੰ ਦੇਖਦੇ ਹੋਏ ਕਰਨਾਲ ਸਮੇਤ ਉਸਦੇ ਨਾਲ ਲੱਗਦੇ ਜ਼ਿਲ੍ਹਿਆਂ ਕੁਰਕੁਸ਼ੇਤਰ,ਕੈਥਲ,ਜੀਂਦ ਅਤੇ ਪਾਨੀਪਤ ਵਿੱਚ ਇੰਟਰਨੈੱਟ ਅਤੇ ਮੋਬਾਇਲ ਐਸਐਮਐਸ ਸੇਵਾਂਵਾਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਕਰਨਾਲ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਕਿਸਾਨਾਂ ਨੇ ਅੱਜ ਕਰਨਾਲ ਡੀਸੀ ਦਫਤਰ ਦਾ ਘੇਰਾਉ ਕਰਨ ਦਾ ਐਲਾਨ ਕੀਤਾ ਸੀ।