ਪੰਜ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ
ਚੰਡੀਗੜ੍ਹ, 17 ਸਤੰਬਰ(ਵਿਸ਼ਵ ਵਾਰਤਾ) – ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਪੰਜ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਐਸਸੀਬੀ, ਗੁਰੂਗ੍ਰਾਮ ਦੀ ਏਡੀਜੀਪੀ ਚਾਰੂ ਬਾਲੀ ਨੁੰ ਭੌਂਡਸੀ ਪੁਲਿਸ ਪਰਿਸਰ; ਗੁਰੂਗ੍ਰਾਮ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।
ਕਰਨਾਲ ਰੇਂਜ, ਕਰਨਾਲ ਦੀ ਆਈਜੀਪੀ ਮਮਤਾ ਸਿੰਘ ਨੂੱ ਆਈਜੀ, ਐਸਟੀਐਫ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।
ਆਈਜੀ ਐਸਟੀਐਫ ਤੇ ਟ੍ਰਾਂਸਪੋਰਟ ਵਿਭਾਗ ਦੇ ਟ੍ਰਾਂਸਪੋਰਟ ਕਮਿਸ਼ਨਰ ਤੇ ਸਕੱਤਰ ਦਾ ਵੱਧ ਕਾਰਜਭਾਰ ਸੰਭਾਲ ਰਹੇ ਅਮਿਤਾਭ ਸਿੰਘ ਢਿੱਲੋਂ ਨੂੰ ਆਈਜੀ, ਆਧੁਨਿਕੀਕਰਣ, ਹਰਿਆਣਾ ਅਤੇ ਟ੍ਰਾਂਪੋਰਟ ਵਿਭਾਗ ਦੇ ਟ੍ਰਾਂਸਪੋਰਟ ਕਮਿਸ਼ਨਰ ਤੇ ਸਕੱਤਰ ਦਾ ਵੱਧ ਕਾਰਜਭਾਰ ਦਿੱਤਾ ਗਿਆ ਹੈ।
ਹਿਸਾਰ ਰੇਂਜ, ਹਿਸਾਰ ਦੇ ਆਈਜੀਪੀ ਰਾਕੇਸ਼ ਕੁਮਾਰ ਆਰਿਆ ਨੂੰ ਆਈਜੀਪੀ, ਪਰਸੋਨਲ, ਹਰਿਆਣਾ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।
ਇਸ ਤਰ੍ਹਾ, ਇੰਟਰ-ਕੈਡਰ ਤਬਾਦਲੇ ਦੇ ਤਹਿਤ ਅਸਮ-ਮੇਘਾਲਅ ਤੋਂ ਹਰਿਆਣਾ ਆਉਣ ‘ਤੇ ਮਯੰਕ ਗੁਪਤਾ ਨੂੰ ਏਐਸਪੀ, ਖਰਖੌਦਾ (ਸੋਨੀਪਤ) ਲਗਾਇਆ ਗਿਆ ਹੈ।