ਚੰਡੀਗੜ, 26 ਅਕਤੂਬਰ (ਵਿਸ਼ਵ ਵਾਰਤਾ) : ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ (ਪੀ.ਐਸ.ਡੀ.ਐਮ) ਨੇ ਇੰਡੋ-ਸਵਿਸ ਟਰੇਨਿੰਗ ਸੈਂਟਰ (ਆਈ.ਐਸ.ਟੀ.ਸੀ)-ਸੈਂਟ੍ਰਲ ਸਾਇੰਟੀਫਿਕ ਇੰਸਟਰੂਮੈਂਟਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਲਈ ਇਕ ਸਮਝੌਤਾ ਸਹੀਬੱਧ ਕੀਤਾ ਹੈ।ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਇਸ ਸਮਝੌਤੇ `ਤੇ ਮਿਸ਼ਨ ਡਾਇਰੈਕਟਰ-ਕਮ-ਮੈਂਬਰ ਸਕੱਤਰ ਭਾਵਨਾ ਗਰਗ ਅਤੇ ਆਈ.ਐਸ.ਟੀ.ਸੀ-ਸੀ.ਐਸ.ਆਈ.ਓ ਵਲੋਂ ਪ੍ਰੋ. ਆਰ. ਕੇ. ਸਿਨਹਾ ਨੇ ਸਮਝੌਤੇ `ਤੇ ਹਸ਼ਤਾਖਰ ਕੀਤੇ।
ਮਿਸ਼ਨ ਡਾਇਰੈਕਟਰ ਭਾਵਨਾ ਗਰਗ ਨੇ ਇਸ ਐਮ.ਓ.ਯੂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ ਉਦਯੋਗ ਲਈ ਹੁਨਰਮੰਦ ਕਾਮਿਆਂ ਦੀ ਵੱਡੀ ਮੰਗ ਹੈ ਅਤੇ ਇਸ ਤਹਿਤ ਪੰਜਾਬ ਦੇ ਉਦਯੋਗ ਲਈ ਹੁਨਰਮੰਦ ਕਾਮੇ ਪੈਦਾ ਕਰਨ ਲਈ ਲਾਭਦਾਇਕ ਹੋਵੇਗਾ।ਇਸ ਸੰਸਥਾ ਵਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀ.ਐਮ.ਕੇ.ਵੀ.) ਦੇ ਤਹਿਤ ਕੋਰਸ ਚਲਾਏ ਜਾਣਗੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗ ਲਈ ਹੁਨਰਮੰਦ ਕੀਤਾ ਜਾਵੇਗਾ।ਉਨ੍ਹਾਂ ਨਾਲ ਹੀ ਕਿਹਾ ਕਿ ਇਸ ਉਪਰਾਲੇ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗ ਵਿਚ ਵਧੀਆ ਨੌਕਰੀਆਂ ਮਿਲਣਗੀਆਂ।
ਪ੍ਰੋ. ਆਰ.ਕੇ. ਸ੍ਰੀ ਸਿਨਹਾ ਨੇ ਸੀ ਆਈ.ਐਸ.ਟੀ.ਸੀ-ਸੀ.ਐਸ.ਆਈ.ਓ ਵਿੱਚ ਚੱਲ ਰਹੀਆਂ ਖੋਜ ਕਰਜਾਂ ਬਾਰੇ ਅਤੇ ਕੁਸ਼ਲ ਅਧਾਰਿਤ ਸਿੱਖਿਆ ਦੇ ਮਾਡਲ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਆਈ.ਐਸ.ਟੀ.ਸੀ ਫੀਲਡ ਹੁਨਰ ਸਿੱਖਿਆ ਵਿਚ ਇਕ ਸਥਾਪਿਤ ਵੱਡਾ ਨਾਮ ਹੈ।
ਉਨ੍ਹਾਂ ਨੇ ਸਕਿੱਲ ਡਿਵੈਲਪਮੈਂਟ ਅਤੇ ਸਨਅੱਤ ਮੰਤਰਾਲਾ ਮੰਤਰਾਲੇ ਅਧੀਨ ਬਣਾਈ ਰਾਸ਼ਟਰੀ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਦੁਆਰਾ ਬਣਾਈ ਗਈ ਵੱਖ ਵੱਖ ਸੈਕਟਰ ਸਕਿੱਲ ਕੌਂਸਲਾਂ (ਐਸ.ਐਸ.ਸੀ.) ਦੇ ਹੁਨਰ ਅਧਾਰਿਤ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਨ ਲਈ ਆਈ.ਐਸ.ਟੀ.ਸੀ ਦੀਆਂ ਸਹੂਲਤਾਂ ਅਤੇ ਸਮਰੱਥਾ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ `ਤੇ ਸ਼੍ਰੀ ਨਰਿੰਦਰ ਸਿੰਘ ਜੱਸਲ, ਪ੍ਰਿੰਸੀਪਲ ਆਈ.ਐਸ.ਟੀ.ਸੀ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।