ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਦੀ ਤਨਖਾਹ ਰੋਕਣ ਦੇ ਦਿੱਤੇ ਹੁਕਮ
ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ,19 ਮਈ(ਵਿਸ਼ਵ ਵਾਰਤਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੀ ਤਰ੍ਹਾਂ ਦਾ ਇੱਕ ਵੱਖਰਾ ਅਤੇ ਕਰੜਾ ਫੈਸਲਾ ਸੁਣਾਇਆ ਹੈ। ਇਸ ਫੈਸਲੇ ਵਿੱਚ ਪੰਜਾਬੇ ਦੇ ਗ੍ਰਹਿ ਸਕੱਤਰ ਦੀ ਤਨਖਾਹ ਰੋਕਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਦਰਅਸਲ ਇਹ ਫੈਸਲਾ ਇੱਕ ਵਿਧਵਾ ਮਹਿਲਾ ਦੀ ਪੈਨਸ਼ਨ ਨਾ ਜਾਰੀ ਕੀਤੇ ਜਾਣ ਤੋਂ ਬਾਅਦ ਸੁਣਾਇਆ ਗਿਆ ਹੈ।ਇਹ ਵਿਧਵਾ ਮਹਿਲਾ ਪੈਨਸ਼ਨ ਲਈ ਅਦਾਲਤਾਂ ਦੇ ਧੱਕੇ ਖਾਣ ਨੂੰ ਮਜਬੂਰ ਸੀ । ਹਾਈਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਮਹਿਲਾ ਨੂੰ ਪੈਨਸ਼ਨ ਨਹੀਂ ਮਿਲਦੀ ਉਦੋਂ ਤੱਕ ਗ੍ਰਹਿ ਸਕੱਤਰ ਦੀ ਤਨਖਾਹ ਰੋਕ ਦਿੱਤੀ ਜਾਵੇ।