ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵਧੀ ਠੰਢ
ਚੰਡੀਗੜ੍ਹ, 23ਨਵੰਬਰ(ਵਿਸ਼ਵ ਵਾਰਤਾ)ਤੇਜ਼ ਹਵਾਵਾਂ ਨੇ ਚੰਡੀਗੜ੍ਹ, ਦਿੱਲੀ, ਪੰਜਾਬ, ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਠੰਢ ਦਾ ਅਹਿਸਾਸ ਕਰਵਾਇਆ ਹੈ। 22 ਦਿਨਾਂ ਬਾਅਦ ਦਿੱਲੀ ਵਿੱਚ 20-30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲੀ। ਵੱਧ ਤੋਂ ਵੱਧ ਤਾਪਮਾਨ ਅਤੇ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਦੇਖਿਆ ਗਿਆ।