ਪੰਜਾਬ ਸੀਐਮ ਅੱਜ ਮੁੜ ਲਗਾਣਗੇ ਕਲਾਸ, ਸੱਦੀ ਅਹਿਮ ਮੀਟਿੰਗ
ਬਠਿੰਡਾ ਤੇ ਫ਼ਰੀਦਕੋਟ ਲੋਕਸਭਾ ਹਲਕਿਆਂ ਦੀ ਸੱਦੀ ਗਈ ਮੀਟਿੰਗ
ਦੁਪਹਿਰ 3 ਵਜੇ ਮੁੱਖ ਮੰਤਰੀ ਰਿਹਾਇਸ਼ ਵਿਖੇ ਹੋਵੇਗੀ ਮੀਟਿੰਗ
ਚੰਡੀਗੜ੍ਹ, 8 ਜੂਨ (ਵਿਸ਼ਵ ਵਾਰਤਾ):- ਪੰਜਾਬ ਸੀਐਮ ਭਗਵੰਤ ਸਿੰਘ ਮਾਨ ਲੋਕਸਭਾ ਚੋਣਾਂ ਤੋਂ ਬਾਅਦ ਐਕਸ਼ਨ ਮੋਡ ਚ ਹਨ ਅਤੇ ਅੱਜ ਫਿਰ ‘ਆਪ’ ਉਮੀਦਵਾਰ, ਵਿਧਾਇਕ ਤੇ ਚੇਅਰਮੈਨ ਨਾਲ ਮੀਟਿੰਗ ਸਦੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸੀਐੱਮ ਮਾਨ ਇਸ ਮੀਟਿੰਗ ਚ ਕਲਾਸ ਲਗਾ ਸਕਦੇ ਹਨ ਅਤੇ ਚੋਣ ਨਤੀਜਿਆਂ ਤੇ ਹਕਲਾ ਵਾਈਜ਼ ਵੋਟ ਬੈਂਕ ਦਾ ਗੁਣਾ ਭਾਗ ਵੀ ਕਰ ਸਕਦੇ ਹਨ। ਦੱਸ ਦਈਏ ਅੱਜ ਬਠਿੰਡਾ ਤੇ ਫ਼ਰੀਦਕੋਟ ਲੋਕਸਭਾ ਹਲਕਿਆਂ ਦੀ ਮੀਟਿੰਗ ਸੱਦੀ ਗਈ ਹੈ ਜਿਸਦੇ ‘ਚ ਮੀਟਿੰਗ ‘ਚ ਉਮੀਦਵਾਰ, ਵਿਧਾਇਕ ਤੇ ਚੇਅਰਮੈਨ ਮੌਜੂਦ ਰਹਿਣਗੇ। ਇਹ ਮੀਟਿੰਗ ਦੁਪਹਿਰ 3 ਵਜੇ ਮੁੱਖ ਮੰਤਰੀ ਰਿਹਾਇਸ਼ ਵਿਖੇ ਹੋਵੇਗੀ।