ਪੰਜਾਬ ਸਿਹਤ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ
ਪੜ੍ਹੋ,ਕਿਹੜੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਡੈਪੁਟੇਸ਼ਨ ਡਿਉਟੀਆਂ ਕੀਤੀਆਂ ਗਈਆਂ ਰੱਦ
ਚੰਡੀਗੜ੍ਹ,9 ਜੂਨ(ਵਿਸ਼ਵ ਵਾਰਤਾ)- ਪੰਜਾਬ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ ਅਤੇ ਮੈਡੀਕਲ ਸੁਪਰਡੈਂਟਜ਼ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਅਧੀਨ ਡੈਪੁਟੇਸ਼ਨ (ਆਰਜੀ ਡਿਊਟੀ ) ਤੇ ਕੰਮ ਕਰਦੇ ਮਲਟੀਪਰਪਜ਼ ਹੈਲਥ ਵਰਕਰ(ਮੇਲ) ਬਲਾਕ ਐਕਸੇਸ਼ਨ ਐਜੂਕੇਟਰ ਅਤੇ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਦੀਆਂ ਆਰਜੀ ਡਿਊਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕਰਕੇ ਉਹਨਾਂ ਦੀ ਅਸਲ ਪੋਸਟਿੰਗ ਵਾਲੀ ਜਗਾਹ ਤੇ ਰਿਪੋਰਟ ਕਰਨ ਲਈ ਕਹਿਣ।