ਪੰਜਾਬ ਸਰਕਾਰ ਵੱਲੋਂ 9 ਸਹਾਇਕ ਆਬਕਾਰੀ ਤੇ ਕਰ ਅਧਿਕਾਰੀਆਂ ਦੀ PCS ਵਜੋਂ ਤਰੱਕੀ
ਚੰਡੀਗੜ੍ਹ, 6 ਮਾਰਚ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ 9 ਸਹਾਇਕ ਆਬਕਾਰੀ ਤੇ ਕਰ ਅਧਿਕਾਰੀਆਂ (ਏ.ਈ.ਟੀ.ਸੀ.) ਨੂੰ ਪੀ.ਸੀ.ਐਸ. ਵਜੋਂ ਤਰੱਕੀ ਦਿੱਤੀ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਅਮਨ ਗੁਪਤਾ, ਪਾਇਲ ਗੋਇਲ, ਸੁਮਨਦੀਪ ਕੌਰ, ਅੰਕਿਤਾ ਕੌਸ਼ਲ, ਰੋਹਿਤ ਗਰਗ, ਹਿਤੇਸ਼ਵੀਰ ਗੁਪਤਾ, ਪ੍ਰਗਤੀ ਸੇਠੀ, ਕਪਿਲ ਜਿੰਦਲ ਅਤੇ ਨਵਜੋਤ ਸ਼ਰਮਾ ਸ਼ਾਮਲ ਹਨ।