ਪੰਜਾਬ ਸਰਕਾਰ ਵੱਲੋਂ 11 ਤਹਸੀਲਦਾਰਾਂ ਦੇ ਤਬਾਦਲੇ ਅਤੇ ਤੈਨਾਤੀਆਂ
ਚੰਡੀਗੜ੍ਹ,15 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਮਾਲ ਅਤੇ ਪੁਨਰਵਿਕਾਸ ਵਿਭਾਗ ਵੱਲੋਂ ਅੱਜ ਤਹਿਸੀਦਾਰ ਕੇਡਰ ਦੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈ ਹਨ। ਤਬਦੀਲ ਹੋਏ ਅਧਿਕਾਰੀਆਂ ਵਿੱਚ ਰੁਪਿੰਦਰ ਪਾਲ ਸਿੰਘ ਬੱਲ ਨੂੰ ਪੱਟੀ ਤੋਂ ਜਲੰਧਰ,ਅਮਨਦੀਪ ਸਿੰਘ ਚਾਵਲਾ ਨੂੰ ਮੋਹਾਲੀ ਤੋਂ ਫਤਿਹਗੜ੍ਹ ਸਾਹਿਬ,ਗੁਰਮੰਦਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਸਮਰਾਲਾ,ਲਖਵਿੰਦਰ ਸਿੰਘ ਨੂੰ ਬਟਾਲਾ ਤੋਂ ਮਾਨਸਾ,ਲਖਵਿੰਦਰ ਸਿੰਘ ਸਬ-ਰਜਿਸਟਰਾਰ ਲੁਧਿਆਣਾ ਨੂੰ ਬਠਿੰਡਾ,ਵਿਨੈ ਬਾਂਸਲ ਬਠਿੰਡਾ ਤੋਂ ਲੁਧਿਆਣਾ,ਸੁਖਵੀਰ ਕੌਰ ਤਲਵੰਡੀ ਸਾਬੋ ਤੋਂ ਤਰਨਤਾਰਨ,ਮਨਜੀਤ ਸਿੰਘ ਅਮ੍ਰਿਤਸਰ-1 ਤੋਂ ਅਮ੍ਰਿਤਸਰ-2,ਪਰਮਪ੍ਰੀਤ ਸਿੰਘ ਅਮ੍ਰਿਤਸਰ-2 ਤੋਂ ਅਮ੍ਰਿਤਸਰ-1,ਕਰਨ ਗੁਪਤਾ ਨੂੰ ਮੋਗਾ ਤੋਂ ਮਲੋਟ ਅਤੇ ਨਵਦੀਪ ਸਿੰਘ ਭੋਗਲ ਨੂੰ ਸਮਰਾਲਾ ਤੋਂ ਜਲੰਧਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।