ਪੰਜਾਬ ਸਰਕਾਰ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰਾਂ ਅਤੇ ਨਿਗਰਾਨ ਇੰਜੀਨੀਅਰਾਂ ਦੇ ਤਬਾਦਲੇ
ਚੰਡੀਗੜ੍ਹ,30 ਜੂਨ(ਵਿਸ਼ਵ ਵਾਰਤਾ)-ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਤਿੰਨ ਇੰਜੀਨੀਅਰਾਂ ਅਤੇ ਨਿਗਰਾਨ ਇੰਜੀਨੀਅਰਾਂ ਦੇ ਤਬਾਦਲੇ ਕੀਤੇ ਗਏ ਹਨ।ਉਹਨਾਂ ਵੱਲੋਂ ਜਾਰੀ ਹੁਕਮਾਂ ਅਨੁਸਾਰ ਅਮਰਦੀਪ ਸਿੰਘ ਬਰਾੜ ਨੂੰ ਮੁੱਖ ਇੰਜੀਨੀਅਰ ਵੈਸਟ ਦੇ ਵਾਧੂ ਚਾਰਜ ਸਮੇਤ ਟੈਕਨੀਕਲ ਐਡਵਾਈਜ਼ਰ ਟੂ ਐਮਡੀਪੀਆਈਡੀਸੀ,ਸਤਿੰਦਰ ਪਾਲ ਸਿੰਘ ਨੂੰ ਮੁੱਖ ਚੌਕਸੀ ਅਫਸਰ ਅਤੇ ਮੁੱਖ ਇੰਜੀਨੀਅਰ ਕੁਆਲਿਟੀ ਐਂਸ਼ੋਰੈਂਸ ਅਤੇ ਦੀਪਕ ਗੋਇਲ ਨੂੰ ਪੀਆਰਬੀਡੀਬੀ ਮੋਹਾਲੀ,ਸਟੇਟ ਕੁਆਲਿਟੀ ਕੋਆਰਡੀਨੇਟਰ ਅਤੇ ਐਸਈ ਪੀਐਮਜੀਐਸਵਾਈ ਦੇ ਵਾਧੂ ਚਾਰਜਾਂ ਸਮੇਤ ਨਿਗਰਾਨ ਇੰਜੀਨੀਅਰ ਵਜੋਂ ਤੈਨਾਤ ਕੀਤਾ ਗਿਆ ਹੈ।