ਪੰਜਾਬ ਸਰਕਾਰ ਵੱਲੋਂ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਦੀ ਸ਼ੁਰੂਆਤ
ਹੁਣ ਘਰੇ ਬੈਠੇ ਪ੍ਰਾਪਤ ਹੋਵੇਗਾ ਵਾਹਨਾਂ ਦਾ ਲਰਨਿੰਗ ਲਾਈਸੈਂਸ
ਚੰਡੀਗੜ੍ਹ,14 ਜੂਨ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਅੱਜ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਬਿਆਨ ਜਾਰੀ ਕਰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ “ਸਾਰੇ ਪੰਜਾਬੀਆਂ ਨੂੰ ਵਧਾਈਆਂ! ਅੱਜ ਤੁਹਾਡੀ ਸਰਕਾਰ ਨੇ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਇੱਕ ਹੋਰ ਕਦਮ ਚੁੱਕਦੇ ਹੋਏ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ.. ਇਹ ਨਾ ਸਿਰਫ਼ E-Governance ਵੱਲ ਵੱਡਾ ਕਦਮ ਹੈ..ਸਗੋਂ ਇਸ ਨਾਲ ਤੁਹਾਡਾ ਸਮਾਂ ਬਚੇਗਾ..RTA ਦੀਆਂ ਲਾਇਨਾਂ ਤੋਂ ਬਚੋਗੇ..ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ“
https://twitter.com/BhagwantMann/status/1536608932776804352?s=20&t=xsKhtGFW-oLZBt-fGHE7ZA