ਪੰਜਾਬ ਸਰਕਾਰ ਵੱਲੋਂ ਜਿਲ੍ਹਾ ਸਿੱਖਿਆ ਅਫਸਰਾਂ ਦੀਆਂ ਖਾਲੀ ਅਸਾਮੀਆਂ ਨੂੰ ਕੇ ਪੱਤਰ ਜਾਰੀ
ਪੜ੍ਹੋ ਹੁਕਮਾਂ ਦੀ ਕਾਪੀ
ਚੰਡੀਗੜ੍ਹ,9 ਮਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਜੇਕਰ ਕਿਸੇ ਜਿਲ੍ਹੇ ਵਿਚ ਜਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਸੈਕੰਡਰੀ ਸਿੱਖਿਆ ਦੀ ਅਸਾਮੀ ਖਾਲੀ ਹੁੰਦੀ ਹੈ ਤਾਂ ਉਸਦਾ ਵਾਧੂ ਚਾਰਜ ਡੀਈਓ ਐਲੀਮੈਂਟਰੀ ਸਿੱਖਿਆ ਵੱਲੋਂ ਸੰਭਾਲਿਆ ਜਾਵੇਗਾ। ਇਸੇ ਤਰ੍ਹਾਂ ਹੀ ਜੇਕਰ ਡੀਈਓ ਐਲੀਮੈਂਟਰੀ ਸਿੱਖਿਆ ਦੀ ਅਸਾਮੀ ਖਾਲੀ ਹੁੰਦੀ ਹੈ ਤਾਂ ਡੀਈਓ ਸੈਕੰਡਰੀ ਸਿੱਖਿਆ ਵੱਲੋਂ ਉਸਦਾ ਵਾਧੂ ਚਾਰਜ ਸੰਭਾਲਿਆ ਜਾਵੇਗਾ।