ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਪ੍ਰਿੰਸੀਪਲਾਂ ਦੀਆਂ ਬਦਲੀਆਂ
ਸੂਚੀ ਇਸ ਪ੍ਰਕਾਰ ਹੈ
ਚੰਡੀਗੜ੍ਹ, 2ਜੁਲਾਈ (ਵਿਸ਼ਵ ਵਾਰਤਾ)ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ 26 ਪ੍ਰਿੰਸੀਪਲਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਬਦਲੀਆਂ ਸਬੰਧੀ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਲੋਕ ਹਿੱਤ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਪੀਈਐਸ ਕਾਡਰ ਗਰੁੱਪ ਏ ਦੇ ਅਧਿਕਾਰੀਆਂ ਦੀਆਂ ਨਵੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ।ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਜਿੰਨਾਂ ਪ੍ਰਿੰਸੀਪਲਾਂ ਦੀ ਬਦਲੀ ਉਪਰੰਤ ਪਿਛਲੇ ਸਟੇਸ਼ਨ ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਰਹਿ ਜਾਂਦਾ, ਪੁਰਾਣੇ ਸਟੇਸ਼ਨ ਉਤੇ ਉਹ ਹਫਤੇ ਦੇ ਅਖੀਰਲੇ ਤਿੰਨ ਦਿਨ ਜਾਣਗੇ ਅਤੇ ਨਵੀਂ ਤੈਨਾਤੀ ਵਾਲੀ ਥਾਂ ਉਤੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ, ਬੁੱਧਵਾਰ ਨੂੰ ਜਾਣਗੇ।