ਪੰਜਾਬ ਸਰਕਾਰ ਬਨਾਮ ਬੱਸ ਆਪਰੇਟਰ ਮਾਮਲਾ
ਹਾਈਕੋਰਟ ਨੇ ਬੱਸ ਕੰਪਨੀਆਂ ਦੇ ਹੱਕ ਵਿੱਚ ਸੁਣਾਇਆ ਫੈਸਲਾ
ਚੰਡੀਗੜ੍ਹ,6 ਦਸੰਬਰ(ਵਿਸ਼ਵ ਵਾਰਤਾ)- ਆਰਬਿਟ ਬੱਸ ਕੰਪਨੀ ਅਤੇ ਨਿਊ ਦੀਪ ਬੱਸ ਸਰਵਿਸ ਵੱਲੋਂ ਪਾਈ ਗਈ ਪਟੀਸ਼ਨ ਤੇ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਲਾਏ ਗਏ ਜੁਰਮਾਨੇ ਅਤੇ ਰੱਦ ਕੀਤੇ ਗਏ ਪਰਮਿਟਾਂ ਦੇ ਵਿਰੋਧ ਵਿੱਚ ਦੋਨੋਂ ਕੰਪਨੀਆਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ। ਇਸ ਮਾਮਲੇ ਵਿੱਚ ਕੋਰਟ ਨੇ ਫੈਸਲਾ ਬੱਸ ਕੰਪਨੀਆਂ ਦੇ ਹੱਕ ਵਿੱਚ ਸੁਣਾ ਦਿੱਤਾ ਹੈ। ਦੱਸ ਦਈਏ ਕਿ ਆਰਬਿਟ ਬੱਸ ਕੰਪਨੀ ਬਾਦਲ ਪਰਿਵਾਰ ਦੀ ਹੈ ਅਤੇ ਨਿਊ ਦੀਪ ਬੱਸ ਸਰਵਿਸ ਵੀ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਨਾਲ ਸੰਬੰਧਿਤ ਹੈ।