ਚੰਡੀਗੜ੍ਹ :- ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ 58 ਸਾਲ ਨੌਕਰੀ ਪੂਰੀ ਕਰਕੇ ਦੂਜੇ ਸਾਲ ਦੇ ਵਾਧੇ ਤੇ ਚੱਲ ਰਹੇ ਚਾਰ ਪੀਸੀਐਸ ਅਧਿਕਾਰੀਆਂ ਨੂੰ ਸੇਵਾ ਮੁਕਤ ਕਰ ਦਿੱਤਾ ਹੈ ।ਜਿਨ੍ਹਾਂ ਚ ਚਰਨਦੇਵ ਸਿੰਘ ਮਾਨ ,ਗੁਰਮੀਤ ਸਿੰਘ ਹਰਦੀਪ ਸਿੰਘ ਧਾਲੀਵਾਲ ਅਰੀਨਾ ਦੁੱਗਲ ਦੇ ਨਾਮ ਸ਼ਾਮਿਲ ਹਨ । ਇਸੇ ਤਰ੍ਹਾਂ ਮਾਲ ਤੇ ਪੁਨਰਵਾਸ ਵਿਭਾਗ ਨੇ ਵੀ 6 ਤਹਿਸੀਲਦਾਰਾਂ ਅਤੇ 7 ਨਾਇਬ ਤਹਿਸੀਲਦਾਰਾਂ ਨੂੰ ਜੋ ਕਿ ਵਾਧੂ ਸਮੇਂ ਤੇ ਚੱਲ ਰਹੇ ਸਨ ਨੂੰ ਸੇਵਾ ਮੁਕਤ ਕਰ ਦਿੱਤਾ ਹੈ । ਤਹਿਸੀਲਦਾਰ ਭੁਪਿੰਦਰ ਸਿੰਘ ,ਤਹਿਸੀਲਦਾਰ ਇੰਦਰਦੇਵ ਸਿੰਘ ,ਤਹਿਸੀਲਦਾਰ ਜੈਤ ਕੁਮਾਰ ,ਤਹਿਸੀਲਦਾਰ ਸੰਧੂਰਾ ਸਿੰਘ,ਜ਼ਿਲ੍ਹਾ ਮਾਲ ਅਫ਼ਸਰ ਹਰਸ਼ਰਨਜੀਤ ਸਿੰਘ ,ਤਹਿਸੀਲਦਾਰ ਨਰੇਸ਼ ਕੁਮਾਰ ਦੇ ਨਾਮ ਸ਼ਾਮਲ ਹਨ । ਇਸੇ ਤਰ੍ਹਾਂ ਨਾਇਬ ਤਹਿਸੀਲਦਾਰਾਂ ਚ ਸੁਰਿੰਦਰ ਕੁਮਾਰ ,ਕਰਮਜੀਤ ਸਿੰਘ ਨਾਇਬ ਤਸੀਲਦਾਰ ਧੂਰੀ ,ਬਹਾਦਰ ਸਿੰਘ ,ਸਤੀਸ਼ ਕੁਮਾਰ ਅਸ਼ੋਕ ਕੁਮਾਰ ਜਿੰਦਲ, ਰਾਜਿੰਦਰਪਾਲ ਸਿੰਘ ਨਾਇਬ ਤਹਿਸੀਲਦਾਰ ਮੁਕਤਸਰ ਸਾਹਿਬ ,ਬਲਵੰਤ ਰਾਮ ਅਤੇ ਕਰਨਜੀਤ ਸਿੰਘ ਪਟਿਆਲਾ ਦੇ ਨਾਮ ਸ਼ਾਮਲ ਹਨ ।
Punjab ਸਰਕਾਰ ਵਲੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਥਾਪਤ ਕੀਤੀਆਂ ਜਾਣਗੀਆਂ 1000 ਖੇਡ ਨਰਸਰੀਆਂ
Punjab ਸਰਕਾਰ ਵਲੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਥਾਪਤ ਕੀਤੀਆਂ ਜਾਣਗੀਆਂ 1000 ਖੇਡ ਨਰਸਰੀਆਂ ਪਹਿਲੇ ਪੜਾਅ ਵਿੱਚ 260 ਨਰਸਰੀਆਂ...