ਪੰਜਾਬ ਸਰਕਾਰ ਨੇ ਵਧਾਈ ਉਲੰਪਿਕ ਤਮਗਾ ਜਿੱਤਣ ਵਾਲੇ ਹਾਕੀ ਖਿਡਾਰੀਆਂ ਦੀ ਇਨਾਮੀ ਰਾਸ਼ੀ
ਦੇਖੋ ਕਿੰਨੇ ਕਰੋੜ ਰੁਪਏ ਦਾ ਕੀਤਾ ਗਿਆ ਵਾਧਾ
ਚੰਡੀਗੜ੍ਹ,11 ਅਗਸਤ(ਵਿਸ਼ਵ ਵਾਰਤਾ) ਭਾਰਤੀ ਹਾਕੀ ਟੀਮ ਜਿਸ ਨੇ ਕਿ 41 ਸਾਲਾਂ ਦੇ ਲੰਬੇ ਸਮੇਂ ਬਾਅਦ ਉਲੰਪਿਕ ਵਿੱਚ ਤਮਗਾ ਜਿੱਤਿਆ ਹੈ,ਦੇ ਪੰਜਾਬ ਨਾਲ ਸੰਬੰਧਤ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ ਪਹਿਲਾਂ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਹੁਣ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਨੇ ਇਹ ਐਲਾਨ ਕੀਤਾ ਹੈ ਕਿ ਇਹ ਰਾਸ਼ੀ ਵਧਾ ਕੇ 2 ਕਰੋੜ 51 ਲੱਖ ਕਰ ਦਿੱਤੀ ਗਈ ਹੈ।