ਪੰਜਾਬ ਸਰਕਾਰ ਨੇ ਕੋਵਿਡ ਦੇ ਮੱਦੇਨਜ਼ਰ ਲਿਆ ਵੱਡਾ ਫੈਸਲਾ
10 ਜੂਨ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਕੋਰੋਨਾ ਦੀ ਤੀਸਰੀ ਲਹਿਰ(ਵੇਵ) ਨਾਲ ਨਜਿੱਠਣ ਦੀ ਤਿਆਰੀ ਵਿੱਚ ਸਰਕਾਰ
ਚੰਡੀਗੜ੍ਹ , 27 ਮਈ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਕੋਵਿਡ- ਰਿਵਿਊ ਮੀਟਿੰਗ ਦੌਰਾਨ ਕੁਝ ਵੱਡੇ ਫ਼ੈਸਲੇ ਲਏ ਹਨ।ਸੂਬੇ ਵਿੱਚ ਕੋਰੋਨਾ ਪਾਬੰਦੀਆਂ 10 ਜੂਨ ਤੱਕ ਵਧਾ ਦਿੱਤੀਆਂ ਗਈਆਂ ਹਨ। ਪਰ ਗੱਡੀਆਂ ਵਿਚ ਸਫ਼ਰ ਕਰਨ ਵਾਲਿਆਂ ‘ਤੇ ਲੱਗੀ ਪਾਬੰਦੀ ਹਟਾਈ ਗਈ ਹੈ |ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਤੀਜੀ ਲਹਿਰ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰੀ ਕਰਦਿਆਂ ਕੇਂਦਰ ਸਰਕਾਰ ਤੋਂ 500 ਵੈਂਟੀਲੇਟਰ ਦੀ ਮੰਗ ਕੀਤੀ ਹੈ| ਓ.ਪੀ.ਡੀ. ਦੀਆਂ ਕਾਰਵਾਈਆਂ ਨੂੰ ਬਹਾਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਯਾਤਰੀ ਵਾਹਨਾਂ ਅਤੇ ਟੈਕਸੀ ‘ਤੇ ਪਾਬੰਦੀ ਜਾਰੀ ਰਹੇਗੀ| ਤੀਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਹੋਰ ਤਕਨੀਕੀ ਅਤੇ ਮਾਹਰ ਅਸਾਮੀਆਂ ਨੂੰ ਭਰਨ ਦੇ ਵੀ ਆਦੇਸ਼ ਜਾਰੀ ਕੀਤੇ ਗਏ ਹਨ| 1 ਜੂਨ ਤੋਂ 18-45 ਸਾਲ ਦੇ ਵਿਚਕਾਰ ਦੁਕਾਨਦਾਰ, ਉਦਯੋਗਿਕ ਵਰਕਰ, ਰੇਹੜੀਵਾਲਾ, ਡਿਲਿਵਰੀ ਵਾਲੇ, ਬੱਸ , ਕੈਬ ਡਰਾਈਵਰ ,ਕੰਡਕਟਰ, ਮੇਅਰ, ਕੌਂਸਲਰ, ਸਰਪੰਚ,ਪੰਚਾ ਨੂੰ ਵੈਕਸੀਨੇਸ਼ਨ ਲਈ ਤਰਜੀਹ ਦਿੱਤੀ ਜਾਵੇਗੀ |