ਪੰਜਾਬ ਸਰਕਾਰ ਦੇ ਨਵੇਂ ਹਕਮ
ਪੜ੍ਹੋ ਹੁਣ ਡਾਕਟਰਾਂ ਦੀ ਘਾਟ ਕਾਰਨ ਓ.ਪੀ.ਡੀ ਵਿੱਚ ਕੌਣ ਦੇਖੇਗਾ ਮਰੀਜਾਂ ਨੂੰ?!
ਚੰਡੀਗੜ੍ਹ,20 ਮਈ(ਵਿਸ਼ਵ ਵਾਰਾਤ)-ਪਿਛਲੇ ਦਿਨੀਂ ਸੇਵਾ ਮੁਕਤ ਪਟਵਾਰੀਆਂ ਅਤੇ ਕਾਨੂੰਨਗੋਆਂ ਦੀਆਂ ਸੇਵਾਵਾਂ ਲੈਣ ਦੇ ਆਪਣੇ ਹੈਰਾਨੀਜਨਕ ਫੈਸਲੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਵੀ ਅਜਿਹੇ ਆਦੇਸ਼ ਜਾਰੀ ਕੀਤੇ ਗਏ ਹਨ। ਸਰਕਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪੱਧਰੀ ਡਾਕਟਰੀ ਅਮਲਾ ਜਿਹਨਾਂ ਵਿੱਚ ਅਸਿਸਟੈਂਟ ਸਿਵਲ ਸਰਜਨ, ਡਿਸਟ੍ਰਿਕ ਹੈਲਥ ਅਫਸਰ, ਡਿਸਟ੍ਰਿਕ ਇਮਿਊਨਾਈਜ਼ੇਸ਼ਨ ਅਫਸਰ, ਡਿਸਟ੍ਰਿਕ ਫੈਮਿਲੀ ਵੈਲਫੇਅਰ ਅਫਸਰ ਹੁਣ ਅੱਠ ਤੋਂ ਗਿਆਰਾਂ ਵਜੇ ਤੱਕ ਮਰੀਜ਼ਾਂ ਨੂੰ ਵੀ ਵੇਖਣਗੇ। ਦਫਤਰਾਂ ਦੇ ਕੰਮਕਾਰ ਦੇ ਨਾਲ-ਨਾਲ ਹੁਣ ਮਰੀਜ਼ਾਂ ਨੂੰ ਵੀ ਵੇਖਣਗੇ। ਦੱਸ ਦਈਏ ਕਿ ਪੰਜਾਬ ਦੇ ਜਿਆਦਾਤਰ ਹਸਪਤਾਲ ਡਾਕਟਰਾਂ ਅਤੇ ਹੋਰ ਸਟਾਫ ਦੀ ਘਾਟ ਨਾਲ ਜੂਝ ਰਹੇ ਹਨ ਪਰ,ਹੁਣ ਨਵਾਂ ਸਟਾਫ ਭਰਤੀ ਕਰਨ ਦੀ ਜਗ੍ਹਾ ਸਰਕਾਰ ਵੱਲੋਂ ਮੌਜੂਦਾ ਸਟਾਫ ਤੇ ਹੀ ਕੰਮ ਦਾ ਬੋਝ ਪਾਇਆ ਜਾ ਰਿਹਾ ਹੈ।