ਪੰਜਾਬ ਸਰਕਾਰ ਜਲਦ ਲਾਗੂ ਕਰ ਸਕਦੀ ਹੈ ‘ਇਕ ਵਿਧਾਇਕ ਇਕ ਪੈਨਸ਼ਨ’ ਯੋਜਨਾ
ਚੰਡੀਗੜ੍ਹ,23 ਮਾਰਚ(ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਪੰਜਾਬ ਵਿੱਚ ਵਿਧਾਇਕਾਂ ਦੀ ਪੈਨਸ਼ਨ ਨੂੰ ਲੈ ਕੇ ਨਵੀਂ ਯੋਜਨਾਂ ਲਿਆ ਸਕਦੀ ਹੈ। ਜਾਣਕਾਰੀ ਅਨੁਸਾਰ ਨਵੀਂ ਸਰਕਾਰ ਵਿੱਚ ‘ਇਕ ਵਿਧਾਇਕ ਇਕ ਪੈਨਸ਼ਨ’ ਦਾ ਪ੍ਰਸਤਾਵ ਉੱਚ ਪੱਧਰ ਤੇ ਵਿਚਾਰ ਅਧੀਨ ਹੈ। ਇੱਥੇ ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਕਾਂਗਰਸ ਸਰਕਾਰ ਦੌਰਾਨ ਵਿਰੋਧੀ ਧਿਰ ਵਿੱਚ ਹੁੰਦੇ ਇਹ ਇਹ ਮੁੱਦਾ ਚੁੱਕਦੇ ਦਿਖਾਈ ਦਿੰਦੇ ਸਨ। ਮੌਜੂਦਾ ਨਿਯਮਾਂ ਅਨੁਸਾਰ ਵਿਧਾਇਕਾਂ ਨੂੰ ਇਕ ਕਾਰਜਕਾਲ ਦੌਰਾਨ 75,150 ਰੁਪਏ ਦੀ ਪੈਨਸ਼ਨ ਤੋਂ ਇਲਾਵਾ ਹਰ ਅਗਲੀ ਮਿਆਦ ਲਈ 66 ਫੀਸਦੀ ਵਾਧੂ ਪੈਨਸ਼ਨ ਮਿਲਦੀ ਹੈ। ਇਸ ਤਰ੍ਹਾਂ ਦੋ ਜਾਂ ਦੋ ਤੋਂ ਵੱਧ ਵਾਰ ਵਿਧਾਇਕ ਬਣਨ ਵਾਲੇ ਆਗੂ ਪੰਜਾਬ ਸਰਕਾਰ ਕੋਲੋਂ ਲੱਖਾਂ ਰੁਪਏ ਹਰ ਮਹੀਨੇ ਪੈਨਸ਼ਨ ਦੇ ਰੂਪ ਵਿੱਚ ਲੈਂਦੇ ਹਨ। ਅਜਿਹੇ ਵਿੱਚ ਜੇਕਰ ਨਵੀਂ ਸਰਕਾਰ ‘ਇਕ ਵਿਧਾਇਕ ਇਕ ਪੈਨਸ਼ਨ’ ਦੀ ਯੋਜਨਾ ਲਾਗੂ ਕਰਦੀ ਹੈ ਤਾਂ ਸਰਕਾਰ ਦੇ ਖ਼ਜਾਨੇ ਤੇ ਪੈਣ ਵਾਲਾ ਬੋਝ ਜਰੂਰ ਹਲਕਾ ਹੋ ਜਾਵੇਗਾ।