ਪੰਜਾਬ ਸਰਕਾਰ ਕੈਬਨਿਟ ਮੰਤਰੀ ਕਟਾਰੂਚੱਕ ਦੇ ਮਾਮਲੇ ਵਿਚ ਤਿੰਨ ਮੈਂਬਰੀ ਸਿਟ ਕਾਇਮ
ਮਾਨਸਾ, 8 ਮਈ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵਿਵਾਦਗ੍ਰਸ਼ਤ ਵੀਡੀਓ ’ਤੇ ਪੰਜਾਬ ਸਰਕਾਰ ਨੇ ਸਪੈਸ਼ਲ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਡੀਆਈਜੀ ਬਰਾਡਰ ਰੇਂਜ ਡਾ. ਨਰਿੰਦਰ ਭਾਰਗਵ ਨੂੰ ਬਣਾਈ ਗਈ ਸਿਟ ਦਾ ਮੁਖੀ ਬਣਾਇਆ ਗਿਆ ਹੈ, ਜਦੋਂ ਕਿ ਐਸਐਸਪੀ ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਅਤੇ ਐਸਐਸਪੀ ਪਠਾਨਕੋਟ ਹਰਕਮਲਪ੍ਰਤੀ ਸਿੰਘ ਖੱਖ ਇਸ ਟੀਮ ਦੇ ਮੈਂਬਰ ਹੋਣਗੇ। ਇਸ ਟੀਮ ਵੱਲੋਂ ਅਸ਼ਲੀਲ ਵੀਡੀਓ ਅਤੇ ਪੀੜਤ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਡੀਆਈਜੀ ਬਰਾਡਰ ਰੇਂਜ ਡਾ.ਨਰਿੰਦਰ ਭਾਰਗਵ ਨੂੰ ਪੀੜਤ ਨੌਜਵਾਨ ਲਈ ਸੁਰੱਖਿਆ ਪ੍ਰਦਾਨ ਲਈ ਵੀ ਕਿਹਾ ਗਿਆ ਹੈ।