ਚੰਡੀਗੜ੍ਹ 2 ਅਪਰੈਲ ( ਵਿਸ਼ਵ ਵਾਰਤਾ ) ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਕੱਤਰ ਸ੍ਰ ਦਵਿੰਦਰ ਸਿੰਘ ਸੋਢੀ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਵੱਸਦੇ ਅਲੱਗ ਅਲੱਗ ਧਰਮਾ ਦੇ ਮੁੱਖੀਆ ਨਾਲ ਗੱਲਬਾਤ ਕਰਕੇ ਕਰੋਨਾ ਵਾਇਰਸ ਵਰਗੀ ਮਹਾਮਾਰੀ ਦਾ ਸ਼ਿਕਾਰ ਹੋਕੇ ਸਰੀਰ ਤਿਆਗਣ ਵਾਲੇ ਪ੍ਣੀਆ ਦਾ ਦਾਹ ਸੰਸਕਾਰ ਕਰਨ ਸਬੰਧੀ ਇੱਕ ਮੌਜੂਦਾ ਹਾਲਤਾ ਨੂੰ ਦੇਖਦਿਆ ਸਮੇ ਦੀ ਨਜ਼ਾਕਤ ਨੂੰ ਸਮਝਦਿਆ ਅਜਿਹਾ ਸ਼ਰਬਸਾਝਾ ਫੈਸਲਾ ਲਵੇ ਜਿਸ ਨਾਲ ਸਮਾਜ ਵਿੱਚ ਨਫਰਤ ਪੈਦਾ ਨਾ ਹੋਵੇ । ਉਹਨਾ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਦੇ ਅੰਤਿਮ ਸੰਸਕਾਰ ਮੌਕੇ ਜਿਸ ਤਰਾ ਦਾ ਤਤਕਾਰ ਸਾਹਮਣੇ ਆਇਆ ਹੈ ਉਹ ਬੇਹੱਦ ਸ਼ਰਮਨਾਕ ਤੇ ਸਮਾਜਿਕ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਹੈ । ਪੀਰ ਮੁਹੰਮਦ ਤੇ ਸੋਢੀ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਸਾਡੇ ਵਿੱਚੋ ਕੋਈ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਕਦਾ ਹੈ । ਵਿਸ਼ਵ ਭਰ ਵਿੱਚ ਆਈ ਆਫਤ ਮੌਕੇ ਸਾਨੂੰ ਸਬਰ ਸਤੌਖ ਤੇ ਸਹਿਣਸ਼ੀਲਤਾ ਤੋ ਕੰਮ ਲੈਣਾ ਚਾਹੀਦਾ ਹੈ ਨਾ ਕਿ ਬਿਪਤਾ ਦੀ ਘੜੀ ਮੌਕੇ ਆਪਸ ਵਿੱਚ ਘ੍ਰਿਣਤ ਮਾਹੌਲ ਨਹੀ ਬਣਾਉਣਾ ਚਾਹੀਦਾ । ਉਹਨਾ ਇਹ ਵੀ ਕਿਹਾ ਕਿ ਇਸ ਸਬੰਧ ਵਿੱਚ ਡਾਕਟਰਾ ਤੇ ਵਿਗਆਨੀਆ ਦੀ ਰਾਏ ਲੈਣੀ ਵੀ ਬੇਹੱਦ ਜਰੂਰੀ ਹੈ ਕਿ ਸਰੀਰ ਛੱਡਣ ਵਾਲੇ ਪ੍ਰਾਣੀ ਦਾ ਸੰਸਕਾਰ ਜਾ ਦਫਨਾਉਣ ਜਾ ਜਲਪ੍ਰਵਾਹ ਕਰਨ ਸਮੇ ਭੀੜ ਵਾਲੇ ਰਿਹਾਇਸ਼ੀ ਇਲਾਕਿਆ ਵਿੱਚ ਬਣੇ ਸਮਸਾਨਘਾਟ ਵਿੱਚ ਅੰਤਿਮ ਕਿਰਿਆ ਕ੍ਮ ਕਰਨੇ ਠੀਕ ਹਨ ਜਾ ਨਹੀ । ਉਹਨਾ ਇਲੈਕਟ੍ਰਿਕ ਮਸ਼ੀਨਾ ਨਾਲ ਅੰਤਿਮ ਸੰਸਕਾਰ ਦੀ ਵਿਧੀ ਨੂੰ ਵਿਚਾਰਨ ਤੇ ਵੀ ਗੋਰ ਕਰਨ ਦਾ ਸੁਝਾਅ ਦਿੱਤਾ ।
ਸਵ:ਮਾਤਾ ਮਾਇਆ ਦੇਵੀ ਜਾਂਦੇ ਜਾਂਦੇ ਵੀ ਦੇ ਗਏ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ
ਸਵ:ਮਾਤਾ ਮਾਇਆ ਦੇਵੀ ਜਾਂਦੇ ਜਾਂਦੇ ਵੀ ਦੇ ਗਏ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਮਾਨਸਾ 26 ਜੂਨ(ਵਿਸ਼ਵ ਵਾਰਤਾ)- ਮਾਤਾ ਮਾਇਆ ਦੇਵੀ...