ਹਿਮਾਚਲ ‘ਚ ਅੱਜ ਅਤੇ ਭਲਕੇ ਭਾਰੀ ਬਰਫਬਾਰੀ ਲਈ ਯੈਲੋ ਅਲਰਟ ਜਾਰੀ: ਦਿੱਲੀ, ਚੰਡੀਗੜ੍ਹ-ਪੰਜਾਬ ‘ਚ ਮੀਂਹ ਦੀ ਸੰਭਾਵਨਾ
ਚੰਡੀਗੜ੍ਹ 23 ਜਨਵਰੀ(ਵਿਸ਼ਵ ਵਾਰਤਾ)- ਬੀਤੇ ਦਿਨ ਪੰਜਾਬ ਵਿੱਚ ਸਾਰਾ ਦਿਨ ਧੁੱਪ ਛਾਈ ਰਹੀ। ਇਸ ਦੇ ਨਾਲ ਗੁਆਂਢੀ ਸੂਬੇ
ਪੰਜਾਬ ‘ਚ ਐਤਵਾਰ ਨੂੰ ਦਿਨ ਭਰ ਧੁੱਪ ਛਾਈ ਰਹੀ, ਜਦਕਿ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ‘ਚ ਇਕ-ਦੋ ਥਾਵਾਂ ‘ਤੇ ਬਰਫਬਾਰੀ ਹੋਈ। ਬਰਫ਼ਬਾਰੀ ਨੂੰ ਖੇਤੀਬਾੜੀ ਅਤੇ ਬਾਗਬਾਨੀ ਲਈ ਚੰਗਾ ਕਿਹਾ ਜਾਂਦਾ ਹੈ। ਸੀਤ ਲਹਿਰ ਕਾਰਨ 7 ਸ਼ਹਿਰਾਂ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਹਿਮਾਚਲ ‘ਚ ਤਿੰਨ ਨੈਸ਼ਨਲ ਹਾਈਵੇ ਸਮੇਤ 252 ਸੜਕਾਂ ਅਜੇ ਵੀ ਬੰਦ ਹਨ।
ਅਟਲ ਸੁਰੰਗ ਰੋਹਤਾਂਗ 3 ਦਿਨਾਂ ਬਾਅਦ ਵਾਹਨਾਂ ਲਈ ਖੋਲ੍ਹਿਆ ਗਿਆ ਹੈ।ਮੌਸਮ ਵਿਭਾਗ ਨੇ 23 ਅਤੇ 24 ਨੂੰ ਬਰਫਬਾਰੀ ਅਤੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਉੱਤਰੀ ਭਾਰਤ ਵਿੱਚ 23 ਜਨਵਰੀ ਤੋਂ ਸ਼ੀਤ ਲਹਿਰ ਮੁੜ ਦਸਤਕ ਦੇਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਮੌਸਮ ਵਿਭਾਗ ਦੇ ਅਨੁਸਾਰ 23 ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 24 ਤੋਂ 27 ਜਨਵਰੀ ਤੱਕ ਦਿੱਲੀ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।