ਪੰਜਾਬ ਸਮੇਤ ਉੱਤਰੀ ਭਾਰਤ ਦੇ ਇਹਨਾਂ ਸੂਬਿਆਂ ਵਿੱਚ ਜਲਦ ਬਦਲ ਸਕਦਾ ਹੈ ਮੌਸਮ
ਚੰਡੀਗੜ੍ਹ,26ਫਰਵਰੀ(ਵਿਸ਼ਵ ਵਾਰਤਾ)- ਮੌਸਮ ਵਿਭਾਗ ਅਨੁਸਾਰ 28 ਫਰਵਰੀ ਤੋਂ ਹਿਮਾਲੀਅਨ ਖੇਤਰ ‘ਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਦੇ ਪ੍ਰਭਾਵ ਹੇਠ ਉੱਥੋਂ ਦੀਆਂ ਠੰਡੀਆਂ ਹਵਾਵਾਂ ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਨੂੰ ਠੰਡਾ ਕਰ ਦੇਣਗੀਆਂ। ਇਸ ਤੋਂ ਇਲਾਵਾ ਹਿਮਾਚਲ ‘ਚ ਅੱਜ ਤੋਂ ਅਗਲੇ 5 ਦਿਨਾਂ ਤੱਕ ਬਰਫਬਾਰੀ ਦੀ ਸੰਭਾਵਨਾ ਹੈ। ਹਰਿਆਣਾ ਅਤੇ ਪੰਜਾਬ ਵਿੱਚ 5 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਵੱਧ ਸਕਦਾ ਹੈ। 28 ਨੂੰ ਠੰਢੀ ਹਵਾ ਚੱਲ ਸਕਦੀ ਹੈ। 1 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। 28 ਫਰਵਰੀ ਤੋਂ 1 ਮਾਰਚ ਤੱਕ ਪਹਾੜਾਂ ‘ਤੇ ਬਰਫਬਾਰੀ ਦਾ ਅਲਰਟ ਹੈ।