ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਦਿੱਤਾ ਬਦਲੀਆਂ ਲਈ ਸਟੇਸ਼ਨ ਦੀ ਚੋਣ ਕਰਨ ਦਾ ਮੌਕਾ
ਦੇਖੋ ਕਦੋਂ ਤੱਕ ਕਰ ਸਕਦੇ ਹੋ ਬਦਲੀ ਲਈ ਸਟੇਸ਼ਨ ਦੀ ਚੋਣ
ਚੰਡੀਗੜ੍ਹ,27 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਸਿੱਖਿਆ ਵਿਭਾਗ ਵਲੋਂ ਤੀਜੇ ਗੇੜ ਦੀਆਂ ਬਦਲੀਆਂ ਲਈ ਮੰਗੀਆਂ ਗਈਆਂ ਆਨ ਲਾਈਨ ਅਰਜ਼ੀਆਂ ਤੋਂ ਬਾਅਦ ਹੁਣ ਸਟੇਸ਼ਨ ਚੋਣ ਕਰਨ ਵਾਸਤੇ ਮੌਕਾ ਦਿੱਤਾ ਗਿਆ ਹੈ। ਵਿਭਾਗ ਵੱਲੋਂ 26 ਜੁਲਾਈ ਤੋਂ 28 ਜੁਲਾਈ ਤੱਕ ਸਟੇਸ਼ਨ ਚੋਣ ਕਰਨ ਵਾਸਤੇ ਸਮਾਂ ਦਿੱਤਾ ਗਿਆ ਹੈ। ਵਿਭਾਗ ਵੱਲੋਂ ਕਿਹਾ ਗਿਆ ਕਿ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ , ਸਿੱਖਿਆ ਪ੍ਰੋਵਾਈਡਰਾਂ ਅਤੇ ਈ.ਜੀ.ਐੱਸ./ਏ.ਆਈ.ਈ./ ਐੱਸ.ਟੀ.ਆਰ. ਵਲੰਟੀਅਰ ਜੋ ਬਦਲੀ ਕਰਾਉਣਾ ਚਾਹੁੰਦਾ ਹੈ ਉਹ 28 ਜੁਲਾਈ ਤੱਕ ਆਪਣੇ ਸਟੇਸ਼ਨ ਦੀ ਚੋਣ ਕਰ ਸਕਦਾ ਹੈ।