ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੇ ਨਤੀਜੇ ਦਾ ਕੀਤਾ ਗਿਆ ਐਲਾਨ
ਮੋਹਾਲੀ, 24ਮਈ(ਵਿਸ਼ਵ ਵਾਰਤਾ)- ਅੱਜ ਪੰਜਵੀਂ ਜਮਾਤ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ ਹੈ। ਨਤੀਜਾ ਐਲਾਨਣ ਦਜੇ ਸਮੇਂ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਹਾਜ਼ਰ ਸਨ। ਉਨ੍ਹਾਂ ਐਲਾਨ ਕਰਦਿਆਂ ਦੱਸਿਆ ਕਿ ਪੰਜਵੀਂ ਦੇ ਪੇਪਰਾਂ ਵਿੱਚ 4 ਲੱਖ 14 ਹਜਾਰ 472 ਵਿਦਿਆਰਥੀਆਂ ਅਪੀਅਰ ਹੋਏ ਜਿਨ੍ਹਾਂ ਵਿੱਚੋਂ 3 ਲੱਖ 13 ਹਜ਼ਾਰ 712 ਵਿਦਿਆਰਥੀ ਪਾਸ ਹੋਏ। 5ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਜ਼ਿਲ੍ਹੇ ਵਾਰ ਨਤੀਜਾ ਇਸ ਪ੍ਰਕਾਰ ਹੈ।