ਮੋਹਾਲੀ 30 ਨਵੰਬਰ ;ਕੰਟਰੋਲਰ ਪ੍ਰੀਖਿਆਵਾਂ ਸ਼੍ਰੀ ਜੇ.ਆਰ. ਮਹਿਰੋੋ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਇਨ੍ਹਾਂ ਪ੍ਰੀਖਿਆਵਾਂ ਲਈ ਸਬੰਧਤ ਸੰਸਥਾਵਾਂ ਨੂੰ ਦਸਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈ ਕੰਪਾਰਟਮੈਂਟ/ਰੀ-ਅਪੀਅਰ/ਵਾਧੂ ਵਿਸ਼ਾ ਲਈ 1050 ਰੁਪਏ ਅਤੇ ਕਾਰਗੁਜਾਰੀ ਵਧਾਉਣ ਲਈ 1700 ਰੁਪਏ ਪ੍ਰਤੀ ਪ੍ਰੀਖਿਆਰਥੀ ਜਮ੍ਹਾਂ ਕਰਵਾਉਣੇ ਪੈਣਗੇ| ਇਸੇ ਤਰਾਂ ਬਾਰ੍ਹਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈ ਕੰਪਾਰਟਮੈਂਟ/ਰੀ-ਅਪੀਅਰ/ਵਾਧੂ ਵਿਸ਼ਾ ਲਈ 1350 ਰੁਪਏ ਅਤੇ ਕਾਰਗੁਜਾਰੀ ਵਧਾਉਣ ਲਈ 2000 ਰੁਪਏ ਪ੍ਰਤੀ ਪ੍ਰੀਖਿਆਰਥੀ ਫ਼ੀਸ ਨਿਰਧਾਰਤ ਕੀਤੀ ਗਈ ਹੈ|
ਕੰਟਰੋਲਰ ਪ੍ਰੀਖਿਆਵਾਂ ਅਨੁਸਾਰ ਦੋਵਾਂ ਜਮਾਤਾਂ ਲਈ ਬਿਨਾਂ ਲੇਟ ਫੀਸ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 13 ਦਸੰਬਰ, ਬੈਂਕ ਵਿੱਚ ਫ਼ੀਸ/ਚਲਾਨ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 19 ਦਸੰਬਰ ਤੇ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 24 ਦਸੰਬਰ ਹੋਵੇਗੀ| ਇਸ ਉਪਰੰਤ 1000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 20 ਦਸੰਬਰ, ਬੈਂਕ ਵਿੱਚ ਫ਼ੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 24 ਦਸੰਬਰ ਤੇ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 30 ਦਸੰਬਰ ਹੋਵੇਗੀ| 2000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 31 ਦਸੰਬਰ, ਬੈਂਕ ਵਿੱਚ ਫ਼ੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 03 ਜਨਵਰੀ 2020 ਤੇ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 8 ਜਨਵਰੀ 2020 ਹੋਵੇਗੀ|
ਸ੍ਰੀ ਜੇ.ਆਰ. ਮਹਿਰੋਕ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਇਨ੍ਹਾਂ ਪ੍ਰੀਖਿਆ ਫੀਸਾਂ ਅਤੇ ਹੋਰ ਜਾਣਕਾਰੀ ਲਈ ਪ੍ਰੋਸਪੈਕਟਸ ਅਤੇ ਪ੍ਰੀਖਿਆ ਫ਼ਾਰਮ ਬੋਰਡ ਦੀ ਵੈੱਬਸਾਈਟ www.pseb.ac.in ਵੇਖੀ ਜਾਵੇ| ਪ੍ਰੀਖਿਆ ਫ਼ੀਸ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਵਿਖੇ ਚਨਾਲ ਰਾਹੀਂ ਜਮ੍ਹਾਂ ਕਰਵਾਈਆਂ ਜਾਣ| ਪ੍ਰੀਖਿਆ ਸਬੰਧੀ ਰੋਲ ਨੰਬਰ ਕੇਵਲ ਬੋਰਡ ਦੀ ਵੱੈਬਸਾਈਟ ਤੇ ਹੀ ਉਪਲੱਬਧ ਕਰਵਾਏ ਜਾਣਗੇ ਅਤੇ ਡਾਕ ਰਾਹੀਂ ਕੋਈ ਰੋਲ ਨੰਬਰ ਨਹੀਂ ਭੇਜਿਆ ਜਾਵੇਗਾ|
20,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ Vigilance Bureau ਵੱਲੋਂ ਰੰਗੇ ਹੱਥੀਂ ਕਾਬੂ
20,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ Vigilance Bureau ਵੱਲੋਂ ਰੰਗੇ ਹੱਥੀਂ ਕਾਬੂ ਚੰਡੀਗੜ੍ਹ, 15 ਜਨਵਰੀ, 2025 (ਵਿਸ਼ਵ ਵਾਰਤਾ):- ਪੰਜਾਬ...