ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ
ਮੋਹਾਲੀ, 3ਜੁਲਾਈ(ਵਿਸ਼ਵ ਵਾਰਤਾ)-: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸੈਸ਼ਨ 2021-22 ਦੀ ਦੂਜੀ ਤਿਮਾਹੀ ’ਚ ਕਰਵਾਈ ਜਾਣ ਵਾਲੀ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਪ੍ਰੀਖਿਆ ਫ਼ਾਰਮ ਤੇ ਫ਼ੀਸ ਭਰਨ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸੈਸ਼ਨ 2021-22 ਦੀ ਦੂਜੀ ਤਿਮਾਹੀ ’ਚ ਲਈ ਜਾਣ ਵਾਲੀ ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਦੀ ਪ੍ਰੀਖਿਆ ਦੇਣ ਦੇ ਇੱਛੁਕ ਪ੍ਰੀਖਿਆਰਥੀਆਂ ਲਈ ਫ਼ਾਰਮ ਸਮੇਤ ਪ੍ਰੀਖਿਆ ਫ਼ੀਸ ਭਰਨ ਦੀ ਆਖ਼ਰੀ ਮਿਤੀ 30 ਜੂਨ 2021 ਨਿਰਧਾਰਤ ਸੀ।ਪਰ ਬਹੁਤ ਸਾਰੇ ਪ੍ਰੀਖਿਆਰਥੀ ਫ਼ਾਰਮ ਤੇ ਪ੍ਰੀਖਿਆ ਫ਼ੀਸ ਭਰਨ ਤੋਂ ਵਾਂਝੇ ਰਹਿ ਗਏੇ ਹਨ। ਇਸ ਲਈ ਪ੍ਰੀਖਿਆ ਲਈ ਫ਼ਾਰਮ ਤੇ ਪ੍ਰੀਖਿਆ ਫ਼ੀਸ ਭਰਨ ਦੀਆਂ ਤਰੀਕਾਂ ਵਿੱਚ 12 ਜੁਲਾਈ 2021 ਤੱਕ ਦਾ ਵਾਧਾ ਕੀਤਾ ਗਿਆ ਹੈ। ਕੰਟਰੋਲਰ ਪ੍ਰੀਖਿਆਵਾਂ ਮੁਤਾਬਿਕ ਪ੍ਰੀਖਿਆ ਲਈ ਫ਼ਾਰਮ ਤੇ ਫ਼ੀਸ ਭਰਨ ਦੇ ਨਿਯਮ ਤੇ ਸ਼ਰਤਾਂ ਪਹਿਲਾਂ ਵਾਲੇ ਹੀ ਰਹਿਣਗੇ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਵੈੱਬਸਾਈਟ ਤੇ ਉਪਲਬਧ ਹਨ।