ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ
ਪੜ੍ਹੋ ਕਿੰਨੇ ਵਜੇ ਅਤੇ ਕਿੱਥੇ ਦੇਖਿਆ ਜਾ ਸਕੇਗਾ ਰਿਜ਼ਲਟ
ਚੰਡੀਗੜ੍ਹ,24 ਜੂਨ(ਵਿਸ਼ਵ ਵਾਰਤਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਅਕਾਦਮਿਕ ਸਾਲ 2021-22 ਦੀਆਂ ਦਸਵੀਂ ਅਤੇ ਬਾਰਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਦੀਆਂ ਤਰੀਕਾਂ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਜਿਸ ਅਨੁਸਾਰ 12ਵੀਂ ਦਾ ਨਤੀਜਾ 24 ਜੂਨ ਯਾਨਿ ਕਿ ਅੱਜ ਐਲਾਨ ਦਿੱਤਾ ਜਾਵੇਗਾ । ਜਦੋਂਕਿ 10ਵੀਂ ਦਾ ਨਤੀਜਾ ਬੋਰਡ ਵਲੋਂ 29 ਜੂਨ ਨੂੰ ਐਲਾਨਿਆ ਜਾਵੇਗਾ। ਬੋਰਡ ਵੱਲੋਂ ਜਾਰੀ ਹੋਣ ਵਾਲੇ ਰਿਜ਼ਲਟ ਨੂੰ ਵਿਦਿਆਰਥੀ ਬੋਰਡ ਦੀ ਵੈੱਬਸਾਈਟ pseb.ac.in ਤੇ ਦੇਖ ਸਕਦੇ ਹਨ।