ਪੰਜਾਬ ਵਿੱਚ ਹਾਲਾਤ ਹੋਏ ਵੱਸੋਂ ਬਾਹਰ
24 ਘੰਟਿਆਂ ਵਿੱਚ 7 ਹਜ਼ਾਰ ਤੋਂ ਜਿਆਦਾ ਮਾਮਲੇ ਆਏ ਸਾਹਮਣੇ
ਇੱਕ ਦਿਨ ਵਿੱਚ ਹੋਈਆਂ 76 ਮੌਤਾਂ
ਚੰਡੀਗੜ੍ਹ,26 ਅਪ੍ਰੈਲ (ਵਿਸ਼ਵ ਵਾਰਤਾ)- ਪੰਜਾਬ ਵਿੱਚ ਕੋਰੋਨਾ ਵਾਇਰਸ ਹੁਣ ਬੇਕਾਬੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਰਿਕਾਰਡ 7014 ਐਕਟਿਵ ਮਾਮਲੇ ਮਿਲੇ ਹਨ। ਐਤਵਾਰ ਨੂੰ 18 ਜਿਲ੍ਹਿਆਂ ਵਿੱਚ 76 ਮਰੀਜ਼ਾ ਦੀ ਮੌਤ ਹੋ ਗਈ ਅਤੇ 74 ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਾਜ ਵਿੱਚ ਹੁਣ ਤੱਕ 8432 ਕੋਰੋਨਾ ਪ੍ਰਭਾਵਿਤਾਂ ਦੀ ਮੌਤ ਹੋ ਚੁੱਕੀ ਹੈ।