ਪੰਜਾਬ ਵਿੱਚ ਵਾਪਰਿਆ ਦਰਦਨਾਕ ਹਾਦਸਾ
ਆਕਸੀਜਨ ਸਿਲੰਡਰ ਹੀ ਬਣਿਆ ਮੌਤ ਦਾ ਕਾਰਨ
ਚੰਡੀਗੜ੍ਹ, 25ਮਈ(ਵਿਸ਼ਵ ਵਾਰਤਾ)-ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਅੱਜ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਮੋਗਾ ਵਿੱਚ ਸਵੇਰ ਸਮੇਂ ਆਕਸੀਜਨ ਸਿਲੰਡਰ ਫਟਣ ਨਾਲ ਐਂਬੂਲੈਂਸ ਡਰਾਇਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਰੀਜ ਨੂੰ ਹਸਪਤਾਲ ਤੋਂ ਜਵਾਬ ਮਿਲਣ ਤੋਂ ਬਾਅਦ ਐਂਬੂਲੈਂਸ ਰਾਹੀਂ ਘਰ ਲਿਆਂਦਾ ਗਿਆ ਸੀ। ਘਰ ਵਿੱਚ ਹੀ ਐਂਬੂਲੈਂਸ ਚਾਲਕ ਮਰੀਜ ਨੂੰ ਆਕਸੀਜਨ ਸਿਲੰਡਰ ਲਗਾ ਰਿਹਾ ਸੀ , ਉਸ ਸਮੇਂ ਹੀ ਸਿਲੰਡਰ ਵਿੱਚ ਅਚਾਨਕ ਵਿਸਫੋਟ ਹੋ ਗਿਆ ਤਾਂ ਐਂਬੂਲੈਂਸ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਮਥੁਰਾਦਾਸ ਸਿਵਲ ਹਸਪਤਾਲ ਪਹੁੰਚਾਇਆ ਗਿਆ।