ਪੰਜਾਬ ਵਿੱਚ ਮੁੱਖ ਮੰਤਰੀ ਤੇ ਰਾਜਪਾਲ ਆਹਮੋ-ਸਾਹਮਣੇ
ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜਪਾਲ ਤੇ ਤਿੱਖਾ ਪਲਟਵਾਰ, ਦੇਖੋ ਵੀਡੀਓ
ਚੰਡੀਗੜ੍ਹ 14 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਬੀਤੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਚਿੱਠੀ ਰਾਹੀਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਤੋਂ ਤਿੱਖਾ ਪਲਟਵਾਰ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਵਿਧਾਨ ਸਭਾ ਵਿੱਚ ਨਵੇਂ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਲਈ ਰੱਖੇ ਗਏ ਵਿਸ਼ੇਸ਼ ਸਿਖਲਾਈ ਸੈਸ਼ਨ ਦੌਰਾਨ ਬੋਲਦਿਆਂ ਕਿਹਾ ਕਿ ”ਲੋਕਤੰਤਰ ‘ਚ Elected ਨੁਮਾਇੰਦੇ ਹੀ ਵੱਡੇ ਹੁੰਦੇ ਨੇ ਨਾ ਕਿ ਕਿਸੇ ਦੁਆਰਾ Selected…ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਹੀ ਲੋਕ ਹਿਤ ਦੀ ਗੱਲ ਕਰਦੇ ਨੇ…ਜਿਸ ਕਾਨੂੰਨ ਨਾਲ ਸਾਡੇ ਤੋਂ ਕੋਈ ਜੁਆਬ ਮੰਗਦਾ ਹੈ ਉਸੇ ਕਾਨੂੰਨ ਨਾਲ ਅਸੀਂ ਜੁਆਬ ਵੀ ਦੇਵਾਂਗੇ…ਸਾਡੇ ਲਈ ਪੰਜਾਬ ਤੇ ਪੰਜਾਬੀ ਅਹਿਮੀਅਤ ‘ਤੇ ਸਨ ਤੇ ਹਮੇਸ਼ਾ ਰਹਿਣਗੇ…”
ਲੋਕਤੰਤਰ 'ਚ Elected ਨੁਮਾਇੰਦੇ ਹੀ ਵੱਡੇ ਹੁੰਦੇ ਨੇ ਨਾ ਕਿ ਕਿਸੇ ਦੁਆਰਾ Selected…ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਹੀ ਲੋਕ ਹਿਤ ਦੀ ਗੱਲ ਕਰਦੇ ਨੇ…ਜਿਸ ਕਾਨੂੰਨ ਨਾਲ ਸਾਡੇ ਤੋਂ ਕੋਈ ਜੁਆਬ ਮੰਗਦਾ ਹੈ ਉਸੇ ਕਾਨੂੰਨ ਨਾਲ ਅਸੀਂ ਜੁਆਬ ਵੀ ਦੇਵਾਂਗੇ…ਸਾਡੇ ਲਈ ਪੰਜਾਬ ਤੇ ਪੰਜਾਬੀ ਅਹਿਮੀਅਤ 'ਤੇ ਸਨ ਤੇ ਹਮੇਸ਼ਾ ਰਹਿਣਗੇ… pic.twitter.com/kN3pdFWyUC
— Bhagwant Mann (@BhagwantMann) February 14, 2023
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਤਿੰਨ ਲਾਈਨਾਂ ਦਾ ਟਵੀਟ ਕਰਦਿਆਂ ਰਾਜਪਾਲ ਨੂੰ ਜਵਾਬ ਦਿੱਤਾ ਸੀ।