ਵੱਡੀ ਖਬਰ
ਪੰਜਾਬ ਵਾਸੀਆਂ ਲਈ ਵੱਡੀ ਰਾਹਤ
ਪੰਜਾਬ ਵਿੱਚ ਬਿਜਲੀ ਹੋਈ ਸਸਤੀ
ਪਹਿਲੀ ਵਾਰ ਰੇਟ ਘਟੇ
ਚੰਡੀਗੜ੍ਹ, 28 ਮਈ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਨੇ ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਲਈ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਕੋਵਿਡ ਮਹਾਂਮਾਰੀ ਵਿਚ ਲੋਕਾਂ ਨੂੰ ਰਾਹਤ ਦਿੰਦਿਆਂ ਬਿਜਲੀ ਦਰਾਂ ਵਿਚ ਕਟੌਤੀ ਕਰ ਦਿੱਤੀ ਹੈ ਯਾਨੀ ਕਿ ਪੰਜਾਬ ਵਿਚ ਹੁਣ ਪਹਿਲਾਂ ਦੇ ਮੁਕਾਬਲੇ ਬਿਜਲੀ ਸਸਤੀ ਹੋ ਗਈ ਹੈ।
2 ਕਿੱਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨ ਵਾਲਿਆਂ ਨੂੰ 0–100 ਯੂਨਿਟ ਤੱਕ 1 ਰੁਪੈ ਪ੍ਰਤੀ ਯੂਨਿਟ ਅਤੇ 101 ਤੋਂ 300 ਯੂਨਿਟ ਤੱਕ ਪ੍ਰਤੀ ਯੂਨਿਟ 50 ਪੈਸੇ ਦਾ ਲਾਭ ਮਿਲੇਗਾ।
ਜਿਨ੍ਹਾਂ ਲੋਕਾਂ ਕੋਲ 2 ਕਿਲੋਵਾਟ ਤੋਂ 7 ਕਿਲੋਵਾਟ ਦਾ ਲੋਡ ਹੈ ਉਨਾਂ ਦੀਆਂ ਦੇ ਬਿੱਲਾਂ ਵਿਚ 0-100 ਯੂਨਿਟ ਤੱਕ 75 ਪੈਸੇ ਰੁਪੈ ਪ੍ਰਤੀ ਯੂਨਿਟ ਅਤੇ 101 ਤੋਂ 300 ਯੂਨਿਟ ਤੱਕ ਪ੍ਰਤੀ ਯੂਨਿਟ 50 ਪੈਸੇ ਦੀ ਕਟੌਤੀ ਹੋਵੇਗੀ।ਇਸ ਕਟੌਤੀ ਨਾਲ ਇਸ ਘੇਰੇ ਵਿਚ ਆਉਂਦੇ ਖਪਤਕਾਰਾਂ ਨੂੰ 682 ਕਰੋੜ ਰੁਪੈ ਦੀ ਵਿਤੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਛੋਟੇ ਅਤੇ ਮੱਧ ਉਦਯੋਗਿਕ ਖਪਤਕਾਰਾਂ ਅਤੇ ਐਨਆਰਐੱਸ (ਨਾਨ ਰੈਜੀਡੈਂਸੀਅਲ) ਖਪਤਕਰਾਂ ਉਤੇ ਵੀ ਕੋਈ ਨਵਾਂ ਬੋਝ ਨਹੀਂ ਪਾਇਆ ਗਿਆ।
ਇਹ ਨਵੀਆਂ ਦਰਾਂ 1 ਜੂਨ 2021 ਤੋਂ 31 ਮਾਰਚ 2022 ਤੱਕ ਲਾਗੂ ਰਹਿਣਗੀਆਂ। ਨਵੀਆਂ ਦਰਾਂ ਦਾ ਹੋਰ ਵਿਸਥਾਰਤ ਵੇਰਵਾ ਜਲਦ ਹੀ ਪਾਠਕਾਂ ਨਾਲ ਸਾਂਝਾ ਕੀਤਾ ਜਾਵੇਗਾ।