ਪੰਜਾਬ ਵਿੱਚ ਪਹਿਲਾਂ ਤੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਬਿਜਲੀ ਯੋਜਨਾਵਾਂ ਜਾਰੀ ਰਹਿਣਗੀਆਂ: ਅਰਵਿੰਦ ਕੇਜਰੀਵਾਲ
200 ਯੂਨਿਟਾਂ ਪ੍ਰਤੀ ਮਹੀਨਾ ਦੇ ਲਾਭਪਤਾਰੀਆਂ ਨੂੰ ਹੁਣ ਮਿਲਣਗੀਆਂ 300 ਯੂਨਿਟਾਂ, ਕੇਵਲ 300 ਯੂਨਿਟਾਂ ਤੋਂ ਵੱਧ ਦਾ ਲਿਆ ਜਾਵੇਗਾ ਬਿੱਲ
ਚੰਡੀਗੜ੍ਹ, 29 ਜੂਨ : ਆਮ ਆਦਮੀ ਪਾਰਟੀ (ਆਪ) ਦੇ ਰਾਸਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਦਲਾਂ ਵੱਲੋਂ ਫੈਲਾਈਆਂ ਜਾ ਰਹੀਆਂ ਗਲਤ ਫਹਿਮੀਆਂ ਬਾਰੇ ਸਪਸਟ ਕੀਤਾ ਕਿ ਪੰਜਾਬ ਵਿੱਚ ਪਹਿਲਾਂ ਤੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਬਿਜਲੀ ਯੋਜਨਾਵਾਂ ਜਾਰੀ ਰਹਿਣਗੀਆਂ, ਸਗੋਂ ਇਸ ਦੇ ਨਾਲ ਨਾਲ ਪੰਜਾਬ ਵਾਸੀਆਂ ਨੂੰ 300 ਯਨਿਟਾਂ ਮੁਫਤ ਮਿਲਣਗੀਆਂ।
ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨੇ 2022 ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ‘ਤੇ ਸੂਬੇ ਦੇ ਘਰੇਲੂ ਬਿਜਲੀ ਉਪਭੋਗਤਾਵਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਅਤੇ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਲਾਭਪਾਤਰੀਆਂ ਜਿਵੇਂ ਐਸ.ਸੀ, ਬੀ.ਸੀ, ਬੀਪੀ ਐਲ ਪਰਿਵਾਰ ਅਤੇ ਆਜਾਦੀ ਘੁਲਾਟੀਏ ਆਦਿ ਨੂੰ ਹਰੇਕ ਮਹੀਨੇ 200 ਯੂਨਿਟ ਬਿਜਲੀ ਮੁਫਤ ਦੀ ਸਹੂਲਤ ਮਿਲ ਰਹੀ ਹੈ, ਇਨ੍ਹਾਂ ਸਾਰੇ ਲਾਭਪਾਤਰੀਆਂ ਨੂੰ ਹੁਣ 300 ਯੂਨਿਟ ਬਿਜਲੀ ਮੁਫਤ ਮਿਲੇਗੀ, ਕੇਵਲ 300 ਯੂਨਿਟ ਤੋਂ ਜਅਿਾਦਾ ਦਾ ਹੀ ਬਿਲ ਲਿਆ ਜਾਵੇਗਾ। ਇਸ ਤਰ੍ਹਾਂ ਜੇ ਕੋਈ ਲਾਭਪਾਤਰੀ ਇੱਕ ਮਹੀਨੇ ਵਿੱਚ 350 ਯੂਨਿਟਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਤੋਂ ਕੇਵਲ ਵਾਧੂ 50 ਯੂਨਿਟਾਂ ਦਾ ਹੀ ਬਿੱਲ ਵਸੂਲ ਕੀਤਾ ਜਾਵੇਗਾ। ਲਾਭਪਾਤਰੀ ਲਈ ਪਹਿਲੀਆਂ 300 ਯੂਨਿਟਾਂ ਪੂਰੀ ਤਰ੍ਹਾਂ ਮੁਫਤ ਹਨ।
ਜਦੋਂ ਕਿ ਹੋਰ ਲਾਭਪਤਾਰੀਆਂ, ਜਿਨ੍ਹਾਂ ਨੂੰ ਮੌਜੂਦਾ ਸਮੇਂ ਵਿੱਚ ਕੋਈ ਬਿਜਲੀ ਮੁਆਫੀ ਦਾ ਲਾਭ ਨਹੀਂ ਮਿਲਦਾ ਉਨ੍ਹਾਂ ਨੂੰ ਵੀ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਮਿਲੇਗੀ, ਪਰ ਜੇ ਇਸ ਸ੍ਰੇਣੀ ਦਾ ਲਾਭਪਾਤਰੀ ਪ੍ਰਤੀ ਮਹੀਨਾ 300 ਯੂਨਿਟ ਤੋਂ ਜਅਿਾਦਾ ਬਿਜਲੀ ਦੀ ਵਰਤੋਂ ਕਰਦਾ ਹੈ ਤਾਂ ਉਸ ਤੋਂ ਪੂਰੀ ਖਪਤ ਦਾ ਬਿੱਲ ਭਾਵ 350 ਯੂਨਿਟਾਂ ਦੀ ਰਕਮ ਵਸੂਲੀ ਜਾਵੇਗੀ।