ਪੰਜਾਬ ਵਿੱਚ ਨਹੀਂ ਰੁਕ ਰਿਹਾ ਨਸ਼ਾ! ਸਿਆਸੀ ਦਾਅਵੇ ਅਤੇ ਵਾਅਦੇ ਦੋਵੇਂ ਹੀ ਫੋਕੇ
ਅੰਮ੍ਰਿਤਸਰ ਦੇ ਇੱਕ ਹੋਰ ਨੌਜਵਾਨ ਦੀ ਵੀਡੀਓ ਆਈ ਸਾਹਮਣੇ
ਚੰਡੀਗੜ੍ਹ,3 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਨਸ਼ਿਆਂ ਨੂੰ ਨਕੇਲ ਕੱਸਣ ਦੇ ਸਰਕਾਰ ਅਤੇ ਪੁਲਿਸ ਦੇ ਸਾਰੇ ਦਾਅਵੇ ਫੋਕੇ ਨਜ਼ਰ ਆ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਮੁੰਡੇ ਜਾਂ ਕੁੜੀ ਦੀ ਨਸ਼ੇ ਵਿੱਚ ਧੁੱਤ ਹੋਇਆਂ ਦੀ ਵੀਡੀਓ ਜਾਂ ਫੇਰ ਤਸਵੀਰ ਸਾਹਮਣੇ ਆ ਜਾਂਦੀ ਹੈ। ਪਿਛਲੇ ਦਿਨ ਵੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਇੱਕ ਨੌਜਵਾਨ ਦੀ ਨਸ਼ੇ ਵਿੱਚ ਧੁੱਤ ਹੋਏ ਦੀ ਵੀਡੀਓ ਸਾਹਮਣੇ ਆਈ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੀਆਂ ਖਾਸਕਰ ਇੱਥੋਂ ਦੇ ਮਕਬੂਲਪੁਰਾ ਦੇ ਨੌਜਵਾਨਾਂ ਦੀਆਂ ਨਸ਼ੇ ਵਿੱਚ ਧੁੱਤ ਹੋਣ ਦੀਆਂ ਵੀਡਿਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਸਨ।