ਪੰਜਾਬ ਵਿੱਚ ਦਿਨ ਦਿਹਾੜੇ ਬਦਮਾਸ਼ਾਂ ਨੇ ਪੀਆਰਟੀਸੀ ਦੀ ਬੱਸ ਕੀਤੀ ਹਾਈਜੈਕ
ਬੰਦੂਕ ਦੀ ਨੋਕ ਕੇ ਸਵਾਰੀਆਂ ਅਤੇ ਕੰਡਕਟਰ ਨੂੰ ਲੁੱਟਿਆ
ਚੰਡੀਗੜ੍ਹ,1 ਜੂਨ(ਵਿਸ਼ਵ ਵਾਰਤਾ)- ਪੰਜਾਬ ਵਿੱਚ ਬਦਮਾਸ਼ਾਂ ਨੂੰ ਲੱਗਦਾ ਹੈ ਹੁਣ ਕਾਨੂੰਨ ਦਾ ਕੋਈ ਡਰ ਹੀ ਨਹੀਂ ਰਿਹਾ ਹੈ। ਅੱਜ ਸਵੇਰੇ ਫਿਲੌਰ ਟੋਲ ਪਲਾਜ਼ਾ ਦੇ ਨੇੜੇ ਲੁਧਿਆਣਾ ਤੋਂ ਜਲੰਧਰ ਆ ਰਹੀ ਪੀਆਰਟੀਸੀ ਦੀ ਬੱਸ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਹਾਈਜੈਕ ਕਰਕੇ ਸਵਾਰੀਆਂ ਨੂੰ ਧਮਕਾਇਆ ਅਤੇ ਬੰਦੂਕ ਦੀ ਨੋਕ ਤੇ ਕੰਡਕਟਰ ਕੋਲੋਂ ਲੁੱਟ ਕੀਤੀ ਹੈ। ਜਾਣਕਾਰੀ ਅਨੁਸਾਰ 2 ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।