ਪੰਜਾਬ ਵਿੱਚ ਖੁੱਲ੍ਹਿਆ ਪਹਿਲਾ ਸਰਕਾਰੀ ਰੇਤਾ-ਬਜਰੀ ਕੇਂਦਰ
ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕੀਤਾ ਉਦਘਾਟਨ
ਚੰਡੀਗੜ੍ਹ 19 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਅੱਜ ਤੋਂ ਪਹਿਲਾ ਸਰਕਾਰੀ ਰੇਤਾ-ਬਜਰੀ ਵਿਕਰੀ ਕੇਂਦਰ ਸ਼ੁਰੂ ਹੋ ਗਿਆ ਹੈ। ਮੁਹਾਲੀ ਦੇ ਚੰਡੀਗੜ੍ਹ-ਕੁਰਾਲੀ ਰੋਡ ’ਤੇ ਸਥਿਤ ਈਕੋ ਸਿਟੀ-2 ਵਿੱਚ ਕੁਝ ਸਮਾਂ ਪਹਿਲਾਂ ਖੋਲ੍ਹੇ ਗਏ ਇਸ ਸੈਂਟਰ ਦਾ ਉਦਘਾਟਨ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਕੇਂਦਰ ਤੋਂ ਸਰਕਾਰੀ ਰੇਟ ‘ਤੇ ਰੇਤਾ-ਬੱਜਰੀ ਮਿਲੇਗੀ। ਇਸ ਦੇ ਲਈ ਕੇਂਦਰ ਵਿੱਚ ਸਰਕਾਰੀ ਟੋਇਆਂ ਤੋਂ ਸਪਲਾਈ ਕੀਤੀ ਜਾਵੇਗੀ। ਕੇਂਦਰ ‘ਤੇ ਇਕ ਸਾਈਨ ਬੋਰਡ ਵੀ ਲਗਾਇਆ ਗਿਆ ਹੈ, ਜਿਸ ‘ਤੇ ਸਹਾਇਕ ਮਾਈਨਿੰਗ ਅਫਸਰ ਅਤੇ ਮਾਈਨਿੰਗ ਇੰਸਪੈਕਟਰ ਦਾ ਨੰਬਰ ਲਿਖਿਆ ਹੋਇਆ ਹੈ। ਇਹ ਵੀ ਲਿਖਿਆ ਗਿਆ ਹੈ ਕਿ ਹੁਣ ਆਮ ਜਨਤਾ ਦੀ ਕੋਈ ਲੁੱਟ ਨਹੀਂ ਹੋਵੇਗੀ।
https://twitter.com/harjotbains/status/1604505976098279424?s=20&t=JLy1npjJWMECNcmDPLNJiA
ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਕੇਂਦਰ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਸਤੀ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਲਈ ਸਰਕਾਰੀ ਕੇਂਦਰ ਖੋਲ੍ਹੇ ਜਾਣਗੇ। ਦੱਸਿਆ ਗਿਆ ਕਿ ਰੇਤਾ 28 ਰੁਪਏ ਪ੍ਰਤੀ ਫੁੱਟ ਅਤੇ ਬਜਰੀ 30 ਰੁਪਏ ਪ੍ਰਤੀ ਫੁੱਟ ਸਸਤੀ ਹੋਵੇਗੀ। ਮਾਰਕੀਟ ਰੇਟ ਅਤੇ ਸਰਕਾਰੀ ਕੇਂਦਰ ਦੇ ਰੇਟ ਵਿੱਚ ਡੇਢ ਤੋਂ ਦੋ ਰੁਪਏ ਦਾ ਫਰਕ ਹੋਵੇਗਾ।