ਪੰਜਾਬ ਵਿੱਚ ਕੋਰੋਨਾ ਨੇ ਲਿਆ ਵਿਕਰਾਲ ਰੂਪ
24 ਘੰਟਿਆਂ ਵਿੱਚ 50 ਤੋਂ ਜ਼ਿਆਦਾ ਲੋਕਾਂ ਨੂੰ ਸੁਲਾਇਆ ਮੌਤ ਦੀ ਨੀਂਦ
ਚੰਡੀਗੜ੍ਹ, 12 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਸੂਬੇ ਵਿੱਚ ਕੋਰੋਨਾ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਬੀਤੇ 24 ਘੰਟਿਆਂ ਵਿੱਚ ਕੋਰੋਨਾ ਨਾਲ ਪੰਜਾਬ ਵਿੱਚ 59 ਲੋਕਾਂ ਦੀ ਮੌਤ ਗਈ ਹੈ। ਇਸ ਦੇ ਨਾਲ ਹੀ 3116 ਨਵੇਂ ਮਾਮਲੇ ਸਾਹਮਣੇ ਆਏ ਹਨ। 43 ਕੋਰੋਨਾ ਪ੍ਰਭਾਵਿਤ ਮਰੀਜਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੁਣ ਤੱਕ ਰਾਜ ਵਿੱਚ 7507 ਕੋਰੋਨਾ ਪ੍ਰਭਾਵਿਤ ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅਨੁਸਾਰ ਐਤਵਾਰ ਨੂੰ ਅਮ੍ਰਿਤਸਰ ਵਿੱਚ 9, ਬਠਿੰਡਾ ਵਿੱਚ 3, ਫਰੀਦਕੋਟ ਵਿੱਚ 2, ਫਤਿਹਗੜ੍ਹ ਸਾਹਿਬ ਵਿੱਚ 2, ਫਾਜ਼ਿਲਕਾ ਵਿੱਚ 1, ਫਿਰੋਜ਼ਪੁਰ ਵਿੱਚ 3, ਗੁਰਦਾਸਪੁਰ ਵਿੱਚ 3, ਹੁਸ਼ਿਆਰਪੁਰ ਵਿੱਚ 6, ਜਲੰਧਰ ਵਿੱਚ 5, ਕਪੂਰਥਲਾ ਵਿੱਚ 1, ਲੁਧਿਆਣਾ ਵਿੱਚ 7 , ਮੋਹਾਲੀ ਵਿੱਚ 4, ਪਟਿਆਲਾ ਵਿੱਚ 3, ਸੰਗਰੂਰ ਵਿੱਚ 7 ਅਤੇ ਤਰਨਤਾਰਨ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ।