ਪੰਜਾਬ ਵਿੱਚ ਕੋਰੋਨਾ ਦੀ ਪ੍ਰਕੋਪੀ ਜਾਰੀ
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਵੀ ਹੋਇਆ ਕੋਰੋਨਾ
ਦੋ ਜ਼ਿਲ੍ਹਿਆਂ ਦੇ ਡੀਸੀ ਵੀ ਪਾਏ ਗਏ ਪਾਜ਼ਿਟਿਵ
ਚੰਡੀਗੜ੍ਹ,11 ਜਨਵਰੀ(ਵਿਸ਼ਵ ਵਾਰਤਾ) – ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਹਲਕਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ। ਜਿਸ ਤੋਂ ਬਾਅਦ ਉਹਨਾਂ ਨੇ ਇਕ ਹਫ਼ਤੇ ਲਈ ਆਪਣੇ ਆਪ ਨੂੰ ਘਰ ਵਿੱਚ ਏਕਾਂਤਵਾਸ ਕਰ ਲਿਆ ਹੈ।
ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਦਿਨੀਂ ਹੀ ਦੋ ਜ਼ਿਲ੍ਹਿਆਂ ਦੇ ਡੀਸੀ ਜਿਹਨਾਂ ਵਿੱਚ ਪਟਿਆਲਾ ਦੇ ਸੰਦੀਪ ਹੰਸ ਅਤੇ ਅੰਮ੍ਰਿਤਸ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਸ਼ਾਮਿਲ ਹਨ। ਉਹਨਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਅਤੇ ਰਾਸ਼ਟਰੀ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੀ ਵੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ।