ਪੰਜਾਬ ਵਿੱਚ ਕੇਂਦਰੀ ਮੰਤਰੀ ਦੇ ਘਰ ਦੀ ਕੀਤੀ ਜਾ ਰਹੀ ਸੀ ਰੇਕੀ;ਪਾਰਕ ਵਿੱਚੋਂ ਮਿਲਿਆ ਘਰ ਦਾ ਨਕਸ਼ਾ
ਚੰਡੀਗੜ੍ਹ,2ਜੁਲਾਈ(ਵਿਸ਼ਵ ਵਾਰਤਾ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦੀ ਰੇਕੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਉਹਨਾਂ ਦੇ ਦੇ ਘਰ ਦੇ ਕੋਲ ਨਕਸ਼ਾ ਮਿਲਿਆ ਹੈ, ਜੋ ਉਹਨਾਂ ਦੇ ਹੀ ਘਰ ਦਾ ਹੈ। ਜਿਸ ਵਿੱਚ ਉਸਦੇ ਘਰ ਦਾ ਪੂਰਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ। ਉਹਨਾਂ ਦੀ ਸੁਰੱਖਿਆ ਕਿੱਥੇ ਰਹਿੰਦੀ ਹੈ, ਇਹ ਵੀ ਦੱਸਿਆ ਗਿਆ ਹੈ। ਇਹ ਨਕਸ਼ਾ ਘਰ ਦੇ ਨੇੜੇ ਪਾਰਕ ਵਿੱਚ ਪਿਆ ਮਿਲਿਆ ਸੀ। ਕੇਂਦਰੀ ਮੰਤਰੀ ਨੇ ਤੁਰੰਤ ਇਸ ਦੀ ਸੂਚਨਾ ਪੰਜਾਬ ਪੁਲਿਸ ਦੇ ਡੀ.ਜੀ.ਪੀ.ਨੂੰ ਦਿੱਤੀ ਹੈ। ਜਿਸ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਜਿਕਰਯੋਗ ਹੈ ਕਿ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੋਮਪ੍ਰਕਾਸ਼ ਦਾ ਮੁਹਾਲੀ ਦੇ ਸੈਕਟਰ 71 ਵਿੱਚ ਮਕਾਨ ਹੈ।