ਪੰਜਾਬ ਵਾਸੀਆਂ ਨੂੰ ਅੱਜ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ
ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਇੱਕ ਹੋਰ ਵੱਡਾ ਐਲਾਨ
ਪੜ੍ਹੋ ਇਸ ਵਾਰ ਕਿਹੜੀ ਗਾਰੰਟੀ ਕਰ ਸਕਦੇ ਹਨ ਪੂਰੀ
ਚੰਡੀਗੜ੍ਹ,10 ਜੂਨ (ਵਿਸ਼ਵ ਵਾਰਤਾ ) ਚੋਣਾਂ ਤੋਂ ਪਹਿਲਾਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਜਾਵੇਗਾ। ਹਾਲਾਂਕਿ ਇਹ ਐਲਾਨ ਕਿਸ ਵਾਅਦੇ ਨੂੰ ਪੂਰਾ ਕਰਨ ਵਾਲਾ ਹੋਵੇਗਾ ਇਸ ਬਾਰੇ ਵਿੱਚ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ। ਦੱਸ ਦਈਏ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਹੱਲਾ ਕਲੀਨਕਾਂ,ਮੁਫਤ ਬਿਜਲੀ ਜਿਹੇ ਕਈ ਵੱਡੇ ਵਾਅਦੇ ਕੀਤੇ ਸੀ।