ਪੰਜਾਬ ਵਲੋਂ ਮਨਾਈ ਜਾ ਰਹੀ “ਜਲ ਦਿਵਾਲੀ-ਵੁਮੈਨ ਫਾਰ ਵਾਟਰ, ਵਾਟਰ ਫਾਰ ਵੂਮੈਨ” ਮੁਹਿੰਮ
“ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ 150 ਤੋਂ ਵੱਧ ਔਰਤਾਂ ਦੇ ਸੈਲਫ ਹੈਲਪ ਗਰੁੱਪ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਵਾਟਰ ਟ੍ਰੀਟਮੈਂਟ ਪਲਾਟਾਂ ਦਾ ਦੌਰਾ ਕੀਤਾ”
ਚੰਡੀਗੜ੍ਹ, 9 ਨਵੰਬਰ (ਵਿਸ਼ਵ ਵਾਰਤਾ):- ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਲ ਦੀਵਾਲੀ 7 ਨਵੰਬਰ 2023 ਤੋਂ 9 ਨਵੰਬਰ 2023 ਤੱਕ ਪੰਜਾਬ ਵਿੱਚ ਮਨਾਈ ਗਈ ਹੈ। ਅੱਜ ਸਮਾਪਤੀ ਵਾਲੇ ਦਿਨ ਨਗਰ ਨਿਗਮ, ਐਸ.ਏ.ਐਸ. ਨਗਰ, ਬਠਿੰਡਾ ਵਿੱਚ ਰਾਮਾਂ, ਰਾਜਪੁਰਾ ਵਿੱਚ ਗੰਡਾ ਖੇੜੀ ਅਤੇ ਰੂਪਨਗਰ ਵਿੱਚ ਗਿਆਨੀ ਜ਼ੈਲ ਸਿੰਘ ਨਗਰ ਦੀਆਂ ਟੀਮਾਂ ਵੱਲੋਂ 150 ਤੋਂ ਵੱਧ ਔਰਤਾਂ ਦੇ ਸੈਲਫ ਹੈਲਪ ਗਰੁੱਪ ਵੱਲੋਂ 5 ਨੰਬਰ ਵਾਟਰ ਟ੍ਰੀਟਮੈਂਟ ਪਲਾਂਟਸ ਦਾ ਦੋਰਾ ਕਰਵਾਇਆ ਗਿਆ। ਇਹ ਜਾਣਕਾਰੀ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਵੱਲੋਂ ਦਿੱਤੀ ਗਈ।
ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਪਹਿਲਕਦਮੀ ‘ਵੂਮੈਨ ਫਾਰ ਵਾਟਰ ਐਂਡ ਵਾਟਰ ਫਾਰ ਵੂਮੈਨ ਮੁਹਿੰਮ’ ਤਹਿਤ ਅੱਜ ਪੀਣ ਵਾਲੇ ਪਾਣੀ ਦੇ ਟਰੀਟਮੈਂਟ ਪਲਾਂਟਾਂ ਵਿਖੇ ਆਯੋਜਿਤ ਕੀਤੀ ਗਈ। ਵੱਖ-ਵੱਖ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੇ ਵਾਟਰ ਟ੍ਰੀਟਮੈਂਟ ਪਲਾਟ ਦਾ ਦੌਰਾ ਕੀਤਾ ਅਤੇ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਨ ਅਤੇ ਵੰਡਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਿਆ।
ਇਸ ਦੌਰੇ ਦੌਰਾਨ ਪਾਣੀ ਦੀ ਸੰਭਾਲ ਦੇ ਸੰਕਲਪ ਨਾਲ, ਔਰਤਾਂ ਨੂੰ ਪਲਾਂਟ ਦੀ ਕਾਰਜਵਿਧੀ ਪ੍ਰਤੱਖ ਦਿਖਾਈ ਗਈ ।
ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸ਼ੁੱਧ ਪਾਣੀ ਪੀਣ ਦੀ ਮਹੱਤਤਾ ਬਾਰੇ ਜਾਗਰੂਕਤਾ ਸੰਦੇਸ਼ ਅਤੇ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਨ ਦੀਆਂ ਗਤੀਵਿਧੀਆਂ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਜਲ ਦੀਵਾਲੀ ਇੱਕ ਦੇਸ਼ ਵਿਆਪੀ ਮੁਹਿੰਮ ਹੈ ਜੋ ਅੱਜ ਖਤਮ ਹੋ ਰਹੀ ਹੈ। ਇਹ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਆਪਣੀ ਫਲੈਗਸ਼ਿਪ ਸਕੀਮ – ਅਮਰੁਤ ਦੇ ਤਹਿਤ ਸ਼ੁਰੂ ਕੀਤੀ ਗਈ ਇੱਕ ਪਹਿਲਕਦਮੀ ਹੈ।
__