ਪੰਜਾਬ ਲੋਕ ਸੇਵਾ ਕਮਿਸ਼ਨ (PPSC )ਨੇ ਮੰਗੀਆਂ 320 ਅਸਾਮੀਆਂ ਲਈ ਅਰਜ਼ੀਆਂ
ਪੜ੍ਹੋ ਕਿਵੇਂ ਤੇ ਕਿੱਥੇ ਕਰ ਸਕਦੇ ਹੋ ਅਪਲਾਈ
ਚੰਡੀਗੜ੍ਹ, 2 ਦਸੰਬਰ(ਵਿਸ਼ਵ ਵਾਰਤਾ)-ਪੰਜਾਬ ਲੋਕ ਸੇਵਾ ਕਮਿਸ਼ਨ ਨੇ ਸਰਕਾਰ ਦੇ ਸਹਿਕਾਰਤਾ ਵਿਭਾਗ ਵਿੱਚ ਇੰਸਪੈਕਟਰਾਂ, ਸਹਿਕਾਰੀ ਸਭਾਵਾਂ (ਗਰੁੱਪ-ਬੀ) ਦੀਆਂ 320 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਬਿਨੈ-ਪੱਤਰ ਫਾਰਮ ਮੰਗੇ ਹਨ।
ਆਨਲਾਈਨ ਅਰਜ਼ੀ ਭਰਨ ਦੀ ਆਖਰੀ ਮਿਤੀ 22 ਦਸੰਬਰ, 2021 ਰੱਖੀ ਗਈ ਹੈ।ਸਿਸਟਮ ਦੁਆਰਾ ਤਿਆਰ ਬੈਂਕ ਚਲਾਨ ਭਰਨ, ਫਾਰਮ ਦੁਆਰਾ ਬਿਨੈ-ਪੱਤਰ ਅਤੇ ਪ੍ਰੀਖਿਆ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ ਵੀ 22 ਦਸੰਬਰ ਹੀ ਨਿਰਧਾਰਤ ਕੀਤੀ ਗਈ ਹੈ।
ਸਰਕਾਰ ਨੇ ਇਸ ਸਬੰਧ ਵਿਚ ਇਕ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ https://ppsc.gov.in/ਵੈਬਸਾਈਟ ‘ਤੇ ਉਮੀਦਵਾਰਾਂ ਲਈ ਆਮ ਜਾਣਕਾਰੀ ਵਿਚ ਸਿਲੇਬਸ, ਪ੍ਰੀਖਿਆ ਦਾ ਪੈਟਰਨ, ਯੋਗਤਾ ਦੇ ਮਾਪਦੰਡ, ਉਮਰ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਉਪਲਬਧ ਹੈ।
ਵਧੇਰੇ ਜਾਣਕਾਰੀ ਲਈ ਕਲਿੱਕ ਕਰੋ-