ਆੜ੍ਹਤੀਆਂ, ਏਜੰਸੀਆਂ ਤੇ ਕਿਸਾਨਾਂ ਨੂੰ ‘ਸੋਸ਼ਲ ਡਿਸਟੈਂਸ’ ਬਣਾ ਕੇ ਰੱਖਣ ਲਈ ਕਿਹਾ
ਸਰਕਾਰ ਮੰਡੀਆਂ ਦੇ ਖਰੀਦ ਸੀਜ਼ਨ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਵਚਨਬੱਧ
ਐਮ ਐਲ ਏ ਅੰਗਦ ਸਿੰਘ ਤੇ ਡੀ ਸੀ ਵਿਨੈ ਬਬਲਾਨੀ ਦੀ ਮੌਜੂਦਗੀ ’ਚ ਖਰੀਦ ਏਜੰਸੀਆਂ ਨਾਲ ਮੀਟਿੰਗ
ਨਵਾਂਸ਼ਹਿਰ, ਜਾਡਲਾ, ਬਲਾਚੌਰ ਤੇ ਕਾਠਗੜ੍ਹ ਮੰਡੀਆਂ ਦਾ ਦੌਰਾ
ਨਵਾਂਸ਼ਹਿਰ, 28 ਅਪਰੈਲ( ਵਿਸ਼ਵ ਵਾਰਤਾ)- ਪੰਜਾਬ ਰਾਜ ਗੋਦਾਮ ਨਿਗਮ ਦੇ ਪ੍ਰਬੰਧਕੀ ਨਿਰਦੇਸ਼ਕ ਨੀਲਕੰਠ ਐਸ ਅਵਾਹਡ ਵੱਲੋਂ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮੰਡੀਆਂ ਦਾ ਦੌਰਾ ਕਰਕੇ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਡੀਆਂ ’ਚ ਕੀਤੇ ਗਏ ਮੌਜੂਦਾ ਪ੍ਰਬੰਧਾਂ ਦੀ ਸਮੀਖਿਆ ਲਈ ਰਾਜ ਦੇ ਅਧਿਕਾਰੀਆਂ ਨੂੰ ਮੰਡੀਆਂ ਦੇ ਦੌਰੇ ਕਰਕੇ ਆਪਣੀ ਰਿਪੋਰਟ ਦੇਣ ਲਈ ਆਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਮੰਡੀਆਂ ’ਚ ਭੀੜ ਹੋਣ ਤੋਂ ਰੋਕਣਾ ਸੀ, ਜਿਸ ਲਈ ਖਰੀਦ ਸੀਜ਼ਨ ਨੂੰ ਕੁੱਝ ਲੰਬਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੰਡੀਆਂ ’ਚ ਕਣਕ ਦੀ ਆਮਦ ਨੂੰ ‘ਸੋਸ਼ਲ ਡਿਸਟੈਂਸਿੰਗ’ ਦੇ ਮੱਦੇਨਜ਼ਰ ਕੂਪਨ ਆਧਾਰਿਤ ਐਂਟਰੀ ਦਿੱਤੀ ਗਈ ਹੈ।
ਸ੍ਰੀ ਅਵਾਹਡ ਅਨੁਸਾਰ ਲਾਕਡਾਊਨ ਦੌਰਾਨ ਮੰਡੀਆਂ ਚਲਾਉਣ ਦੀ ਇਸ ਸ਼ਰਤ ’ਤੇ ਆਗਿਆ ਮਿਲੀ ਸੀ ਕਿ ਮੰਡੀਆਂ ’ਚ ‘ਸੋਸ਼ਲ ਡਿਸਟੈਂਸਿੰਗ’, ਮਾਸਕ ਪਹਿਨਣ ਅਤੇ ਹੱਥ ਸੈਨੇਟਾਈਜ਼ ਨਿਰੰਤਰ ਕੀਤੇ ਜਾਣ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਲਾਗ ਨਾਲ ਫੈਲਦਾ ਹੋਣ ਕਾਰਨ ਸਾਨੂੰ ਮੰਡੀਆਂ ’ਚ ਕੰਮ ਕਰਦੇ ਹੋਏ ਇਸ ਗੱਲ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ ਤਾਂ ਜੋ ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਦੇ ਸੀਜ਼ਨ ਨੂੰ ਕੋੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਰੱਖਿਅਤ ਬਣਾਉਣ ਲਈ ਮੰਡੀਆਂ ’ਚ ਲੇਬਰ, ਕਿਸਾਨਾਂ ਅਤੇ ਆੜ੍ਹਤੀਆਂ ਤੇ ਉਨ੍ਹਾਂ ਦੇ ਅਮਲੇ ਦੀ ਸਿਹਤ ਜਾਂਚ ਲਈ 19 ਮੈਡੀਕਲ ਟੀਮਾਂ ਇੰਨਫ੍ਰਾਰੈਡ ਥਰਮੋਮੀਟਰ ਨਾਲ ਲੈਸ ਕਰਕੇ ਲਾਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ 60 ਫ਼ੀਸਦੀ ਤੋਂ ਵਧੇਰੇ ਆਮਦ ਹੋ ਚੁੱਕੀ ਹੈ ਅਤੇ ਵਾਢੀ ਵੀ 70 ਫ਼ੀਸਦੀ ’ਤੇ ਪੁੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਮੰਡੀਆਂ ’ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੈ।
ਖਰੀਦ ਏਜੰਸੀਆਂ ਨਾਲ ਮੀਟਿੰਗ ’ਚ ਮੌਜੂਦ ਵਿਧਾਇਕ ਅੰਗਦ ਸਿੰਘ ਨੇ ਸ੍ਰੀ ਨੀਲਕੰਠ ਨੂੰ ਜ਼ਿਲ੍ਹੇ ’ਚ ਬਾਰਦਾਨੇ ਦੀ ਅਗਲੇ ਦਿਨਾਂ ’ਚ ਆਉਣ ਵਾਲੀ ਕਮੀ ਤੋਂ ਜਾਣੂ ਕਰਵਾਉਂਦਿਆਂ ਇਸ ਦਾ ਅਗਾਊਂ ਪ੍ਰਬੰਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਬਾਰਦਾਨਾ 75 ਫ਼ੀਸਦੀ ਖਰੀਦ ਲਈ ਕਾਫ਼ੀ ਹੈ ਅਤੇ ਬਾਕੀ ਰਹਿੰਦੇ ਦਾ ਪ੍ਰਬੰਧ ਕਰਨ ਲਈ ਖਰੀਦ ਏਜੰਸੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬ ਰਾਜ ਗੋਦਾਮ ਨਿਗਮ ਦੇ ਪ੍ਰਬੰਧਕੀ ਨਿਰਦੇਸ਼ਕ ਨੇ ਜਾਡਲਾ ਮੰਡੀ ਤੋਂ ਇਲਾਵਾ ਨਵਾਂਸ਼ਹਿਰ, ਬਲਾਚੌਰ ਅਤੇ ਕਾਠਗੜ੍ਹ ਦਾਣਾ ਮੰਡੀਆਂ ਦਾ ਜਾਇਜ਼ਾ ਵੀ ਲਿਆ ਅਤੇ ਮੌਕੇ ’ਤੇ ਪਈਆਂ ਢੇਰੀਆਂ ਦੀ ਨਮੀ ਚੈਕ ਕਰਵਾਈ ਅਤੇ ਖਰੀਦੀ ਜਾ ਚੁੱਕੀ ਕਣਕ ਦੀਆਂ ਬੋਰੀਆਂ ਦੇ ਤੋਲ ਵੀ ਕੰਡੇ ’ਤੇ ਚੈੱਕ ਕੀਤੇ।
ਇਸ ਮੌਕੇ ਨਵਾਂਸ਼ਹਿਰ ਦੇ ਐਸ ਡੀ ਐਮ ਜਗਦੀਸ਼ ਸਿੰਘ ਜੌਹਲ, ਬਲਾਚੌਰ ਦੇ ਐਸ ਡੀ ਐਮ ਜਸਬੀਰ ਸਿੰਘ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ, ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਅਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਨੁਮਾਇੰਦਟ, ਆੜ੍ਹਤੀ ਅਤੇ ਕਿਸਾਨ ਮੌਜੂਦ ਸਨ।
ਫ਼ੋਟੋ ਕੈਪਸ਼ਨ: ਐਮ ਡੀ ਪੰਜਾਬ ਰਾਜ ਗੋਦਾਮ ਨਿਗਮ ਨੀਲਕੰਠ ਐਸ ਅਵਾਹਡ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨਾਲ ਜਾਡਲਾ ਮੰਡੀ ਵਿੱਚ ਤੋਲ ਚੈੱਕ ਕਰਵਾਉਂਦੇ ਹੋਏ।
28.04.2020 ਪ੍ਰਕਿਓਰਮੈਂਟ 02: ਐਮ ਡੀ ਪੰਜਾਬ ਰਾਜ ਗੋਦਾਮ ਨਿਗਮ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ
ਪ੍ਰੈੱਸ ਨੋਟ-1
ਪੰਜਾਬ ਰਾਜ ਗੋਦਾਮ ਨਿਗਮ ਦੇ ਪ੍ਰਬੰਧਕ ਨਿਰਦੇਸ਼ਕ ਨੀਲਕੰਠ ਐਸ ਅਵਾਡ੍ਹ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਦਾ ਜਾਇਜ਼ਾ
ਆੜ੍ਹਤੀਆਂ, ਏਜੰਸੀਆਂ ਤੇ ਕਿਸਾਨਾਂ ਨੂੰ ‘ਸੋਸ਼ਲ ਡਿਸਟੈਂਸ’ ਬਣਾ ਕੇ ਰੱਖਣ ’ਤੇ ਦਿੱਤਾ ਜ਼ੋਰ
ਸਰਕਾਰ ਮੰਡੀਆਂ ਦੇ ਖਰੀਦ ਸੀਜ਼ਨ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਵਚਨਬੱਧ
ਐਮ ਐਲ ਏ ਅੰਗਦ ਸਿੰਘ ਤੇ ਡੀ ਸੀ ਵਿਨੈ ਬਬਲਾਨੀ ਦੀ ਮੌਜੂਦਗੀ ’ਚ ਖਰੀਦ ਏਜੰਸੀਆਂ ਨਾਲ ਮੀਟਿੰਗ
ਨਵਾਂਸ਼ਹਿਰ, ਜਾਡਲਾ, ਬਲਾਚੌਰ ਤੇ ਕਾਠਗੜ੍ਹ ਮੰਡੀਆਂ ਦਾ ਦੌਰਾ
ਨਵਾਂਸ਼ਹਿਰ, 28 ਅਪਰੈਲ-
ਪੰਜਾਬ ਰਾਜ ਗੋਦਾਮ ਨਿਗਮ ਦੇ ਪ੍ਰਬੰਧਕ ਨਿਰਦੇਸ਼ਕ ਨੀਲਕੰਠ ਐਸ ਅਵਾਡ੍ਹ ਵੱਲੋਂ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮੰਡੀਆਂ ਦਾ ਦੌਰਾ ਕਰਕੇ ਖਰੀਦ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਡੀਆਂ ’ਚ ਕੀਤੇ ਗਏ ਮੌਜੂਦਾ ਪ੍ਰਬੰਧਾਂ ਦੀ ਸਮੀਖਿਆ ਲਈ ਰਾਜ ਦੇ ਅਧਿਕਾਰੀਆਂ ਨੂੰ ਮੰਡੀਆਂ ਦੇ ਦੌਰੇ ਕਰਕੇ ਆਪਣੀ ਰਿਪੋਰਟ ਦੇਣ ਲਈ ਆਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਮੰਡੀਆਂ ’ਚ ਭੀੜ ਹੋਣ ਤੋਂ ਰੋਕਣਾ ਸੀ, ਜਿਸ ਲਈ ਖਰੀਦ ਸੀਜ਼ਨ ਨੂੰ ਕੁੱਝ ਲੰਬਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੰਡੀਆਂ ’ਚ ਕਣਕ ਦੀ ਆਮਦ ਨੂੰ ‘ਸੋਸ਼ਲ ਡਿਸਟੈਂਸਿੰਗ’ ਦੇ ਮੱਦੇਨਜ਼ਰ ਕੂਪਨ ਆਧਾਰਿਤ ਐਂਟਰੀ ਦਿੱਤੀ ਗਈ ਹੈ।
ਸ੍ਰੀ ਅਵਾਡ੍ਹ ਅਨੁਸਾਰ ਲਾਡਾਊਨ ਦੌਰਾਨ ਮੰਡੀਆਂ ਚਲਾਉਣ ਦੀ ਇਸ ਸ਼ਰਤ ’ਤੇ ਆਗਿਆ ਮਿਲੀ ਸੀ ਕਿ ਮੰਡੀਆਂ ’ਚ ‘ਸੋਸ਼ਲ ਡਿਸਟੈਂਸਿੰਗ’, ਮਾਸਕ ਪਹਿਨਣ ਅਤੇ ਹੱਥ ਸੈਨੇਟਾਈਜ਼ ਨਿਰੰਤਰ ਕੀਤੇ ਜਾਣ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਲਾਗ ਨਾਲ ਫੈਲਦਾ ਹੋਣ ਕਾਰਨ ਸਾਨੂੰ ਮੰਡੀਆਂ ’ਚ ਕੰਮ ਕਰਦੇ ਹੋਏ ਇਸ ਗੱਲ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ ਤਾਂ ਜੋ ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਦੇ ਸੀਜ਼ਨ ਨੂੰ ਕੋੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਰੱਖਿਅਤ ਬਣਾਉਣ ਲਈ ਮੰਡੀਆਂ ’ਚ ਲੇਬਰ, ਕਿਸਾਨਾਂ ਅਤੇ ਆੜ੍ਹਤੀਆਂ ਤੇ ਉਨ੍ਹਾਂ ਦੇ ਅਮਲੇ ਦੀ ਸਿਹਤ ਜਾਂਚ ਲਈ 19 ਮੈਡੀਕਲ ਟੀਮਾਂ ਇੰਨਫ੍ਰਾਰੈਡ ਥਰਮੋਮੀਟਰ ਨਾਲ ਲੈਸ ਕਰਕੇ ਲਾਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ 60 ਫ਼ੀਸਦੀ ਤੋਂ ਵਧੇਰੇ ਆਮਦ ਹੋ ਚੁੱਕੀ ਹੈ ਅਤੇ ਵਾਢੀ ਵੀ 70 ਫ਼ੀਸਦੀ ’ਤੇ ਪੁੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਮੰਡੀਆਂ ’ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੈ।
ਖਰੀਦ ਏਜੰਸੀਆਂ ਨਾਲ ਮੀਟਿੰਗ ’ਚ ਮੌਜੂਦ ਵਿਧਾਇਕ ਅੰਗਦ ਸਿੰਘ ਨੇ ਸ੍ਰੀ ਨੀਲਕੰਠ ਐਸ ਅਵਾਡ੍ਹ ਨੂੰ ਜ਼ਿਲ੍ਹੇ ’ਚ ਬਾਰਦਾਨੇ ਦੀ ਅਗਲੇ ਦਿਨਾਂ ’ਚ ਆਉਣ ਵਾਲੀ ਕਮੀ ਤੋਂ ਜਾਣੂ ਕਰਵਾਉਂਦਿਆਂ ਇਸ ਦਾ ਅਗਾਊਂ ਪ੍ਰਬੰਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਬਾਰਦਾਨਾ 75 ਫ਼ੀਸਦੀ ਖਰੀਦ ਲਈ ਕਾਫ਼ੀ ਹੈ ਅਤੇ ਬਾਕੀ ਰਹਿੰਦੇ ਦਾ ਪ੍ਰਬੰਧ ਕਰਨ ਲਈ ਖਰੀਦ ਏਜੰਸੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬ ਰਾਜ ਗੋਦਾਮ ਨਿਗਮ ਦੇ ਪ੍ਰਬੰਧਕ ਨਿਰਦੇਸ਼ਕ ਨੇ ਜਾਡਲਾ ਮੰਡੀ ਤੋਂ ਇਲਾਵਾ ਨਵਾਂਸ਼ਹਿਰ, ਬਲਾਚੌਰ ਅਤੇ ਕਾਠਗੜ੍ਹ ਦਾਣਾ ਮੰਡੀਆਂ ਦਾ ਜਾਇਜ਼ਾ ਵੀ ਲਿਆ ਅਤੇ ਮੌਕੇ ’ਤੇ ਪਈਆਂ ਢੇਰੀਆਂ ਦੀ ਨਮੀ ਚੈਕ ਕਰਵਾਈ ਅਤੇ ਖਰੀਦੀ ਜਾ ਚੁੱਕੀ ਕਣਕ ਦੀਆਂ ਬੋਰੀਆਂ ਦੇ ਤੋਲ ਵੀ ਕੰਡੇ ’ਤੇ ਚੈੱਕ ਕੀਤੇ।
ਇਸ ਮੌਕੇ ਨਵਾਂਸ਼ਹਿਰ ਦੇ ਐਸ ਡੀ ਐਮ ਜਗਦੀਸ਼ ਸਿੰਘ ਜੌਹਲ, ਬਲਾਚੌਰ ਦੇ ਐਸ ਡੀ ਐਮ ਜਸਬੀਰ ਸਿੰਘ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ, ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਅਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਨੁਮਾਇੰਦਟ, ਆੜ੍ਹਤੀ ਅਤੇ ਕਿਸਾਨ ਮੌਜੂਦ ਸਨ।
ਫ਼ੋਟੋ ਕੈਪਸ਼ਨ: 28.04.2020 ਪ੍ਰਕਿਓਰਮੈਂਟ 01: ਐਮ ਡੀ ਪੰਜਾਬ ਰਾਜ ਗੋਦਾਮ ਨਿਗਮ ਨੀਲਕੰਠ ਐਸ ਅਵਾਡ੍ਹ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨਾਲ ਜਾਡਲਾ ਮੰਡੀ ਦੇ ਨਿਰੀਖਣ ਮੌਕੇ ਤੋਲ ਚੈਕ ਕਰਵਾਉਂਦੇ ਹੋਏ।