ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਮਿਆਦ ਕੀਤੀ ਉਮਰਭਰ
ਮੋਹਾਲੀ,9 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਨੇ ਨੈਸ਼ਨਲ ਕੌਸਲ ਫਾੱਰ ਟੀਚਰ ਐਜੁਕੇਸ਼ਨ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਮਿਆਦ 7 ਸਾਲਾਂ ਤੋਂ ਵਧਾ ਕੇ ਉਮਰ ਭਰ ਕਰ ਦਿੱਤੀ ਹੈ।ਇਸ ਸੰਬੰਧ ਵਿੱਚ ਅਲੱਗ ਤੋਂ ਸਰਟੀਫਿਕੇਟ ਨਹੀਂ ਜਾਰੀ ਕੀਤੇ ਜਾਣਗੇ।