ਪੰਜਾਬ ਭਾਜਪਾ ਆਗੂ ਸੁਨੀਲ ਜਾਖੜ ਨੇ ਪਾਕਿਸਤਾਨ ਦੀ ਮਦਦ ਦੇ ਹੱਕ ‘ਚ ਕੀਤਾ ਟਵੀਟ
ਪਾਕਿਸਤਾਨ ਬੇਸ਼ੱਕ ਕੱਟੜ ਦੁਸ਼ਮਣ ਦੇਸ਼ ਹੈ ਪਰ ਸੰਕਟ ਦੇ ਸਮੇਂ ਉਸ ਨੂੰ ਮਦਦ ਦੀ ਲੋੜ ਹੈ – ਸੁਨੀਲ ਜਾਖੜ
ਚੰਡੀਗੜ੍ਹ 13 ਫਰਵਰੀ(ਵਿਸ਼ਵ ਵਾਰਤਾ ਬਿਉਰੋ) -ਭਾਜਪਾ ਆਗੂ ਸੁਨੀਲ ਜਾਖੜ ਨੇਪਾਕਿਸਤਾਨ ਦੇ ਹੱਕ ਵਿੱਚ ਨਿੱਤਰ ਆਏ ਹਨ। ਉਨ੍ਹਾਂ ਨੇ ਪਾਕਿਸਤਾਨ ਨੂੰ ਮਦਦ ਦੀ ਅਪੀਲ ਕੀਤੀ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਕਿ ”ਹਰ ਕੋਈ ਜਾਣਦਾ ਹੈ ਕਿ ਪਾਕਿਸਤਾਨ ਵਿੱਚ ਲੱਖਾਂ ਲੋਕਾਂ ਕੋਲ ਭੋਜਨ ਦੀ ਕਮੀ ਹੈ, ਅਸਲ ਵਿੱਚ ਦੀਵਾਲੀਆ ਹੋਏ ਪਾਕਿਸਤਾਨ ਨੂੰ ਮਦਦ ਦੀ ਸਖ਼ਤ ਲੋੜ ਹੈ। ਬੇਸ਼ੱਕ ਪਾਕਿਸਤਾਨ ਸਾਡਾ ਕੱਟੜ ਦੁਸ਼ਮਣ ਹੈ। ਪਰ ਆਪਣੀ ਦੁਸ਼ਮਣੀ ਅਤੇ ਨਫ਼ਰਤ ਨੂੰ ਪਾਸੇ ਰੱਖਦਿਆਂ, ਇੱਕ ਆਤਮਵਿਸ਼ਵਾਸ ਵਾਲੇ ਭਾਰਤ ਨੂੰ ਆਪਣੇ ਪਰੇਸ਼ਾਨ ਗੁਆਂਢੀ ਦਾ ਸਮਰਥਨ ਕਰਨਾ ਚਾਹੀਦਾ ਹੈ।
ਅੰਤ ‘ਚ ਉਨ੍ਹਾਂ ਲਿਖਿਆ ਹੈ ਕਿ ਆਓ ਸਦਭਾਵਨਾ ਦੀ ਭਾਵਨਾ ਦਾ ਭੁਗਤਾਨ ਕਰੀਏ, ਜਿਸ ਕਾਰਨ ਕਰਤਾਰਪੁਰ ਲਾਂਘਾ ਸੰਭਵ ਹੋਇਆ।ਜਾਖੜ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ।
As millions suffer food shortages,a virtually bankrupt Pakistan desperately needs help.
A confident India should support a beleaguered neighbor-despite inimical designs of it’s deep state.
Let’s reciprocate the spirit of goodwill which made Kartarpur corridor possible.
— Sunil Jakhar(Modi Ka Parivar) (@sunilkjakhar) February 13, 2023
ਦੱਸ ਦਈਏ ਕਿ ਸੁਨੀਲ ਜਾਖੜ ਪਹਿਲਾਂ ਕਾਂਗਰਸ ਵਿੱਚ ਸਨ। ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਮੁੱਖ ਹਿੰਦੂ ਨੇਤਾ ਸਨ। ਉਹ ਅਬੋਹਰ ਦੇ ਪਿੰਡ ਪੰਜਕੋਸੀ ਦਾ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਵੀ ਕਾਂਗਰਸ ਦੇ ਦਿੱਗਜ ਆਗੂਆਂ ਵਿੱਚੋਂ ਸਨ। ਉਨ੍ਹਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਜਾਖੜ ਪਹਿਲੀ ਵਾਰ 2002 ਵਿੱਚ ਅਬੋਹਰ ਸ਼ਹਿਰ ਤੋਂ ਵਿਧਾਇਕ ਚੁਣੇ ਗਏ ਸਨ। ਉਹ ਇੱਥੋਂ 3 ਵਾਰ ਵਿਧਾਇਕ ਬਣੇ। ਇਸ ਤੋਂ ਬਾਅਦ ਉਹ 2012 ਤੋਂ 2017 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਸੁਨੀਲ ਜਾਖੜ ਨੇ 2017 ‘ਚ ਭਾਜਪਾ ਦਾ ਗੜ੍ਹ ਮੰਨੀ ਜਾਣ ਵਾਲੀ ਗੁਰਦਾਸਪੁਰ ਲੋਕ ਸਭਾ ਸੀਟ ਨੂੰ ਵੱਡੇ ਫਰਕ ਨਾਲ ਜਿੱਤਿਆ ਸੀ। 2017 ਤੋਂ ਬਾਅਦ ਜਦੋਂ ਕੈਪਟਨ ਮੁੱਖ ਮੰਤਰੀ ਬਣੇ ਤਾਂ ਜਾਖੜ ਪੰਜਾਬ ਕਾਂਗਰਸ ਦੇ ਮੁਖੀ ਰਹੇ।