ਪੰਜਾਬ ਭਵਨ ਦੇ ਅੰਦਰ ਚੰਨੀ-ਸਿੱਧੂ ਦੀ ਮੀਟਿੰਗ ਜਾਰੀ,ਬਾਹਰ ਨਰਸਾਂ ਨੇ ਕੀਤਾ ਜਬਰਦਸਤ ਪ੍ਰਦਰਸ਼ਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਦੀ ਚੱਲ ਰਹੀ ਹੈ ਪੰਜਾਬ ਭਵਨ ਵਿਖੇ ਮੀਟਿੰਗ
ਚੰਡੀਗੜ੍ਹ,30 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਸਮਝੌਤਾ ਮੀਟਿੰਗ ਦੇ ਨਾਲ ਨਾਲ ਪੰਜਾਬ ਭਵਨ ਦੇ ਬਾਹਰ ਕੋਰੋਨਾ ਮਹਾਮਾਰੀ ਦੇ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸੇਵਾ ਨਿਭਾਉਣ ਵਾਲੀਆਂ ਨਰਸਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇੇ ਜਬਰਦਸਤ ਪ੍ਰਦਰਸ਼ਨ ਕੀਤਾ । ਨਰਸਾਂ ਨੇ ਕਿਹਾ ਕਿ ਉਹਨਾਂ ਨੂੰ ਆਉਟਸੋਰਸਿੰਗ ਦੇ ਤਹਿਤ ਭਰਤੀ ਕੀਤਾ ਗਿਆ ਸੀ,ਪਰ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਰਕਾਰ ਉਹਨਾਂ ਨੂੰ ਪੱਕੇ ਕਰਨ ਦੀ ਬਜਾਏ ਕੱਢ ਰਹੀ ਹੈ। ਪ੍ਰਦਰਸ਼ਨ ਕਰ ਰਹੀਆਂ ਨਰਸਾਂ ਨੂੰ ਚੰਡੀਗੜ੍ਹ ਪੁਲਿਸ ਗੱਡੀਆਂ ਵਿੱਚ ਬਿਠਾ ਕੇ ਲੈ ਗਈ ਹੈ। ਇਸ ਦੌਰਾਨ ਜਿਕਰ ਕਰਨਾ ਬਣਦਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਰਾਤ ਨੂੰ 2 ਵਜੇ ਵੀ ਕਿਸੇ ਦੀ ਗੱਲ ਸੁਣ ਸਕਦੇ ਹਨ,ਪਰ ਇਸ ਗੱਲ ਦਾ ਜਿਕਰ ਕਰਦਿਆਂ ਨਰਸਾਂ ਨੇ ਕਿਹਾ ਕਿ ਉਹਨਾਂ ਦਾ ਧਰਨਾ ਅੱਜ ਸਵੇਰੇ ਤੱਕ ਮੋਰਿੰਡਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਚੱਲ ਰਿਹਾ ਸੀ।ਪਰ, ਪ੍ਰਸ਼ਾਸ਼ਨ ਨੇ ਹਜੇ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਹੈ।