ਪੰਜਾਬ ਪੁਲਿਸ ਵਿੱਚ ਫੇਰਬਦਲ -10 ਡੀਐਸਪੀ ਇੱਧਰੋਂ-ਉੱਧਰ
ਚੰਡੀਗੜ੍ਹ,12ਅਗਸਤ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਪੁਲਿਸ ਵਿਭਾਗ ਵਿੱਚ ਫੇਰਬਦਲ ਕੀਤਾ ਹੈ। ਡੀਐਸਪੀ ਰੈਂਕ ਦੇ 10 ਅਧਿਕਾਰੀਆਂ ਨੂੰ ਇੱਧਰੋਂ-ਉਧਰ ਤਬਦੀਲ ਕੀਤਾ ਗਿਆ ਹੈ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਡੀਐਸਪੀ ਵਰਿਆਮ ਸਿੰਘ, ਜੰਗਜੀਤ ਸਿੰਘ, ਕੁਲਭੂਸ਼ਣ ਸਿੰਘ, ਰਾਜੇਸ਼ ਕੁਮਾਰ, ਜੀਤ ਸਿੰਘ, ਕਮਲਜੀਤ ਸਿੰਘ, ਜਸਵਿੰਦਰ ਸਿੰਘ, ਸੁਖਬੀਰ ਸਿੰਘ, ਸੰਜੀਵ ਕੁਮਾਰ ਅਤੇ ਅਸ਼ਵਨੀ ਕੁਮਾਰ ਦੇ ਨਾਂ ਸ਼ਾਮਲ ਹਨ।