ਪੰਜਾਬ ਪੁਲਿਸ ਵਿੱਚ ਨਿਕਲੀ ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ
ਪੜ੍ਹੋ ਕਦੋਂ ਅਤੇ ਕਿੱਥੇ ਕਰ ਸਕਦੇ ਹੋ ਅਪਲਾਈ
ਚੰਡੀਗੜ੍ਹ 31 ਜਨਵਰੀ(ਵਿਸ਼ਵ ਵਾਰਤਾ)- ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨ ਮੁੰਡੇ ਕੁੜੀਆਂ ਲਈ ਬੇਹੱਦ ਚੰਗੀ ਖਬਰ ਹੈ। ਪੰਜਾਬ ਪੁਲੀਸ ਵੱਲੋਂ ਜਿਲ੍ਹਾ ਕਾਡਰ ਵਿੱਚ ਕਾਂਸਟੇਬਲ ਅਤੇ ਜ਼ਿਲ੍ਹਾ ਪੁਲਿਸ ਤੇ ਹਥਿਆਰਬੰਦ ਪੁਲਿਸ ਵਿੱਚ ਸਬ-ਇੰਸਪੈਕਟਰਾਂ ਦੀ ਭਰਤੀ ਕੱਢੀ ਗਈ ਹੈ। ਉਮੀਦਵਾਰ ਸਬ-ਇੰਸਪੈਕਟਰ ਲਈ 7 ਫਰਵਰੀ ਤੋਂ 28 ਫਰਵਰੀ ਤੱਕ ਅਤੇ ਕਾਂਸਟੇਬਲ ਲਈ 15 ਫਰਵਰੀ ਤੋਂ 8 ਮਾਰਚ ਤੱਕ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਨਾਲ ਹੀ ਦੱਸ ਦਈਏ ਕਿ ਸਬ-ਇੰਸਪੈਕਟਰ ਲਈ ਘੱਟੋ-ਘੱਟ ਯੋਗਤਾ ਗਰੈਜੂਏਸ਼ਨ ਰੱਖੀ ਗਈ ਹੈ ਜਦਕਿ ਕਾਂਸਟੇਬਲ ਲਈ 12ਵੀਂ ਪਾਸ ਵੀ ਅਪਲਾਈ ਕਰ ਸਕਦੇ ਹਨ। ਹੋਰ ਵੇਰਵਿਆਂ ਲਈ ਪੂਰਾ ਨੋਟਿਫਿਕੇਸ਼ਨ ਪੜ੍ਹ ਸਕਦੇ ਹਨ :-
ਕਾਂਸਟੇਬਲ – Constable Punjab police 2023 Punjab police sub inspector 2023
ਸਬ-ਇੰਸਪੈਕਟਰ – Punjab police sub inspector 2023
https://twitter.com/PunjabPoliceInd/status/1620265247365042176?s=20&t=h5nXMtt9lgcJ70Z-0f4zsw